Home » FEATURED NEWS » ਗੂਗਲ ‘ਤੇ ਸਭ ਤੋਂ ਵੱਧ ਲੱਭੇ ਜਾਣ ‘ਚ ਯੁਵਰਾਜ ਸਿੰਘ ਨੇ ਮਾਰੀ ਬਾਜ਼ੀ
yubi

ਗੂਗਲ ‘ਤੇ ਸਭ ਤੋਂ ਵੱਧ ਲੱਭੇ ਜਾਣ ‘ਚ ਯੁਵਰਾਜ ਸਿੰਘ ਨੇ ਮਾਰੀ ਬਾਜ਼ੀ

ਨਵੀਂ ਦਿੱਲੀ : ਗੂਗਲ ਇੰਡੀਆ ਨੇ ਇਸ ਸਾਲ ਦੇਸ਼ ‘ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਇੰਵੈਂਟਸ ਅਤੇ ਮਸ਼ਹੂਰ ਹਸਤੀਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਸੂਚੀ ‘ਚ ਭਾਰਤ ਦੇ ਸਾਬਕਾ ਦਿੱਗਜ ਖਿਡਾਰੀ ਯੁਵਰਾਜ ਸਿੰਘ ਨੇ ਬਾਜੀ ਮਾਰੀ ਹੈ। ਇਸ ਗੱਲ ਦਾ ਪ੍ਰਗਟਾਵਾ ਹਾਲ ਹੀ ‘ਚ ਗੂਗਲ ਦੀ ਰਿਪੋਰਟ ‘ਚ ਕੀਤਾ ਗਿਆ ਹੈ।ਯੁਵਰਾਜ ਸਿੰਘ ਨੇ ਆਪਣੇ ਕਰੀਅਰ ‘ਚ ਕਈ ਵੱਡੇ ਖਿਤਾਬ ਆਪਣੇ ਨਾਂ ਕੀਤੇ ਹਨ ਪਰ ਹਾਲ ਹੀ ‘ਚ ਉਨ੍ਹਾਂ ਦੇ ਨਾਂ ਇਕ ਹੋਰ ਰਿਕਾਰਡ ਦਰਜ ਹੋ ਗਿਆ। ਗੂਗਲ ਇੰਡੀਆ ਵਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਯੁਵਰਾਜ ਸਿੰਘ, ਇਸ ਸਾਲ ‘ਚ ਦੇਸ਼ ‘ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੀਆਂ ਹਸਤੀਆਂ ਦੀ ਸੂਚੀ ‘ਚ ਤੀਜੇ ਸਥਾਨ ‘ਤੇ ਹੈ।ਉਥੇ ਹੀ ਕਿਸੇ ਖਿਡਾਰੀ ਦੇ ਤੌਰ ‘ਤੇ ਉਨ੍ਹਾਂ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸੂਚੀ ‘ਚ ਆਈਏਐਫ਼ ਪਾਇਲਟ ਵਿੰਗ ਕਮਾਂਡਰ ਅਭਿਨੰਦਨ ਵਰਥਮਾਨ ਪਹਿਲੇ ਸਥਾਨ ‘ਤੇ ਰਹੇ ਉਥੇ ਹੀ ਦਿੱਗਜ ਪਾਰਸ਼ਵ ਗਾਇਕਾ ਲਤਾ ਮੰਗੇਸ਼ਕਰ ਨੂੰ ਦੂਜਾ ਸਥਾਨ ਮਿਲਿਆ।ਯੁਵਰਾਜ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਬੱਲੇਬਾਜ਼ ਅਤੇ ਵਿਕਟਕੀਪਰ ਰਿਸ਼ਭ ਪੰਤ ਇਸ ਸਾਲ ਗੂਗਲ ‘ਤੇ ਸਭ ਤੋਂ ਜ਼ਿਆਦਾ ਸਰਚ ਕੀਤਾ ਗਿਆ। ਕਪਤਾਨ ਵਿਰਾਟ ਕੋਹਲੀ ਅਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਵੀ ਇਸ ਸਾਲ ਗੂਗਲ ‘ਚ ਸਭ ਤੋਂ ਜ਼ਿਆਦਾ ਸਰਚ ਕੀਤੇ ਜਾਣ ਵਾਲੇ ਕ੍ਰਿਕਟਰਾਂ ਦੀ ਲਿਸਟ ‘ਚ ਅੰਡਰ-10 ‘ਚ ਹਨ।

About Jatin Kamboj