Home » News » SPORTS NEWS » ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਇਹ ਕੈਰੇਬੀਆਈ ਖਿਡਾਰੀ
s122

ਗੇਂਦ ਨਾਲ ਛੇੜਛਾੜ ਕਰਨ ਦਾ ਦੋਸ਼ੀ ਪਾਇਆ ਗਿਆ ਇਹ ਕੈਰੇਬੀਆਈ ਖਿਡਾਰੀ

ਦੁਬਈ : ਵੈਸਟਇੰਡੀਜ਼ ਕ੍ਰਿਕਟ ਟੀਮ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ‘ਤੇ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ਆਈ.ਸੀ.ਸੀ.) ਨੇ 4 ਮੈਚਾਂ ਦੀ ਪਾਬੰਦੀ ਲਗਾ ਦਿੱਤੀ ਹੈ। ਉਹ ਗੇਂਦ ਨਾਲ ਛੇੜਛਾੜ ਦੇ ਦੋਸ਼ੀ ਪਾਏ ਗਏ ਹਨ। ਉਨ੍ਹਾਂ ਨੇ ਅਫ਼ਗ਼ਾਨਿਸਤਾਨ ਵਿਰੁਧ ਤੀਜੇ ਟੀ20 ਮੈਚ ਦੌਰਾਨ ਨਹੂੰਆਂ ਨਾਲ ਗੇਂਦ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਦੀ ਇਹ ਹਰਕਤ ਕੈਮਰੇ ‘ਚ ਕੈਦ ਹੋ ਗਈ ਸੀ। ਵੈਸਟਇੰਡੀਜ਼-ਅਫ਼ਗ਼ਾਨਿਸਤਾਨ ਲੜੀ ਲਖਨਊ ਦੇ ਭਾਰਤ ਰਤਨ ਅਟਲ ਬਿਹਾਰੀ ਵਾਜਪਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਮੈਚ ਖੇਡੇ ਗਏ ਸਨ। ਵੈਸਟਇੰਡੀਜ਼ ਨੇ ਇਹ ਲੜੀ 3-0 ਨਾਲ ਜਿੱਤੀ ਸੀ।ਆਈ.ਸੀ.ਸੀ. ਵਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ, “ਨਿਕੋਲਸ ਪੂਰਨ ‘ਤੇ 4 ਮੈਚਾਂ ਦੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਨੇ ਖਿਡਾਰੀਆਂ ਅਤੇ ਖਿਡਾਰੀਆਂ ਦੇ ਸਪੋਰਟ ਸਟਾਫ਼ ਲਈ ਬਣਾਈ ਗਈ ਆਈ.ਸੀ.ਸੀ. ਦੇ ਕੋਡ ਆਫ਼ ਕੰਡਕਟ ਦੀ ਧਾਰਾ-3 ਦਾ ਅਪਰਾਧ ਕੀਤਾ ਸੀ। ਉਨ੍ਹਾਂ ਨੇ ਆਪਣਾ ਅਪਰਾਧ ਮੰਨ ਲਿਆ ਹੈ।” ਪੂਰਨ ਨੇ ਆਈ.ਸੀ.ਸੀ. ਦੀ ਧਾਰਾ 2.14 ਨੂੰ ਤੋੜਿਆ ਹੈ। ਇਹ ਧਾਰਾ ਗੇਂਦ ਨੂੰ ਖ਼ਰਾਬ ਕਰਨ ਨਾਲ ਸਬੰਧਤ ਹੈ। ਵੀਡੀਓ ਫੁਟੇਜ਼ ‘ਚ ਸਾਫ਼ ਵੇਖਿਆ ਗਿਆ ਹੈ ਕਿ ਨਿਕੋਲਸ ਪੂਰਨ ਗੇਂਦ ਨੂੰ ਅੰਗੂਠੇ ਦੇ ਨਹੂੰ ਨਾਲ ਸਕਰੈਚ ਕਰ ਕੇ ਉਸ ਦੀ ਚਮਕ ਨੂੰ ਖ਼ਰਾਬ ਕਰ ਰਹੇ ਹਨ। ਆਈ.ਸੀ.ਸੀ. ਦੀ ਇਸ ਸਜ਼ਾ ਤੋਂ ਬਾਅਦ ਨਿਕੋਲਸ ਪੂਰਨ ਤਿੰਨ ਟੀ20 ਅਤੇ ਇਕ ਟੈਸਟ ਮੈਚ ‘ਚ ਵੈਸਟਇੰਡੀਜ਼ ਟੀਮ ਵਲੋਂ ਨਹੀਂ ਖੇਡ ਸਕਣਗੇ।ਪੂਰਨ ਨੇ ਇਸ ਅਪਰਾਧ ਨੂੰ ਸਵੀਕਾਰ ਕਰ ਲਿਆ ਹੈ। ਨਾਲ ਹੀ ਮੈਚ ਰੈਫ਼ਰੀ ਕ੍ਰਿਸ ਬਰਾਡ ਦੀ ਸਜ਼ਾ ਵੀ ਮੰਨ ਲਈ ਹੈ। ਪੂਰਨ ਨੇ ਕਿਹਾ, “ਮੈਨੂੰ ਪਤਾ ਚੱਲ ਗਿਆ ਹੈ ਕਿ ਮੈਂ ਫੈਸਲਾ ਕਰਨ ‘ਚ ਬਹੁਤ ਵੱਡੀ ਗਲਤੀ ਕੀਤੀ ਅਤੇ ਮੈਂ ਆਈਸੀਸੀ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦਾ ਹਾਂ। ਮੈਂ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਇਹ ਇਕਲੌਤੀ ਘਟਨਾ ਹੈ ਅਤੇ ਇਹ ਦੁਹਰਾਈ ਨਹੀਂ ਜਾਵੇਗੀ।”

About Jatin Kamboj