Home » FEATURED NEWS » ਚਿੱਟਾ ਪੀਂਦੇ 2 ਨੌਜਵਾਨਾਂ ਦਾ ਪਿੰਡ ਵਾਲਿਆਂ ਨੇ ਚਾੜ੍ਹਿਆ ਕੁਟਾਪਾ
dw

ਚਿੱਟਾ ਪੀਂਦੇ 2 ਨੌਜਵਾਨਾਂ ਦਾ ਪਿੰਡ ਵਾਲਿਆਂ ਨੇ ਚਾੜ੍ਹਿਆ ਕੁਟਾਪਾ

ਹੁਸ਼ਿਆਰਪੁਰ – ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਹੁਸ਼ਿਆਰਪੁਰ ਦੇ ਪਿੰਡ ਸਤੌਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿੱਥੇ ਚਿੱਟਾ ਪੀਂਦੇ ਦੋ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਕਾਬੂ ਕਰਕੇ ਉਨ੍ਹਾਂ ਦੀ ਚੰਗੀ ਤਰ੍ਹਾਂ ਕੁੱਟਮਾਰ ਕੀਤੀ। ਇਕ ਨੌਜਵਾਨ ਦੀ ਹਾਲਤ ਤਾਂ ਅਜਿਹੀ ਸੀ ਕਿ ਉਹ ਨਾ ਤਾਂ ਚੰਗੀ ਤਰ੍ਹਾਂ ਬੈਠ ਕੇ ਪੀ ਰਿਹਾ ਸੀ ਅਤੇ ਨਾ ਹੀ ਉਸ ਦੇ ਮੂੰਹ ‘ਚੋਂ ਚੰਗੀ ਤਰ੍ਹਾਂ ਗੱਲ ਹੀ ਨਿਕਲ ਰਹੀ ਸੀ। ਨਸ਼ੇ ਨਾਲ ਕੰਬ ਰਹੇ ਨੌਜਵਾਨਾਂ ਨੇ ਇਹ ਵੀ ਦੱਸਿਆ ਕਿ ਉਹ ਨਸ਼ਾ ਕਿਸ ਦੇ ਕੋਲੋਂ ਲੈ ਕੇ ਆਏ ਹਨ। ਨੌਜਵਾਨਾਂ ਦੀ ਕੁੱਟਮਾਰ ਕਰਨ ਮਗਰੋਂ ਲੋਕਾਂ ਨੇ ਉਨ੍ਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਅਮਲ ‘ਚ ਲਿਆਂਦੀ। ਦੱਸਣਯੋਗ ਹੈ ਕਿ ਬਿਨਾਂ ਸ਼ੱਕ ਪੁਲਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਖਿਲਾਫ ਕਾਰਵਾਈ ਕਰ ਦਿੱਤੀ ਪਰ ਇਥੇ ਵੱਡਾ ਸਵਾਲ ਇਹ ਹੈ ਕਿ ਕੀ ਸਿਰਫ ਨਸ਼ਾ ਖਰੀਦਣ ਅਤੇ ਕਰਨ ਵਾਲਿਆਂ ਖਿਲਾਫ ਹੀ ਕਾਰਵਾਈ ਹੋਣੀ ਹੈ, ਉਸ ਬੰਦੇ ਦਾ ਕੀ? ਜਿਸ ਕੋਲੋਂ ਇਹ ਨਸ਼ਾ ਲੈ ਕੇ ਆਏ ਸਨ। ਸ਼ਰੇਆਮ ਉਸ ਵਿਅਕਤੀ ਦਾ ਨਾਂ ਅਤੇ ਪਤਾ ਦੱਸੇ ਜਾਣ ਤੋਂ ਬਾਅਦ ਵੀ ਉਸ ਦੇ ਖਿਲਾਫ ਕਿਉਂ ਕਾਰਵਾਈ ਨਹੀਂ ਹੋਈ?

About Jatin Kamboj