Home » FEATURED NEWS » ਚੀਨ ਨੇ ਫਿਰ ਕੀਤੀ ਭਾਰਤੀ ਖੇਤਰ ‘ਚ ਦਾਖਲ ਹੋਣ ਦੀ ਕੋਸ਼ਿਸ਼
DD

ਚੀਨ ਨੇ ਫਿਰ ਕੀਤੀ ਭਾਰਤੀ ਖੇਤਰ ‘ਚ ਦਾਖਲ ਹੋਣ ਦੀ ਕੋਸ਼ਿਸ਼

ਨਵੀਂ ਦਿੱਲੀ – ਭਾਰਤ-ਤਿੱਬਤ ਸੀਮਾ ਪੁਲਸ (ਆਈ.ਟੀ.ਬੀ.ਪੀ.) ਦੀ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਚੀਨ ਨੇ ਇਕ ਵਾਰ ਫਿਰ ਤੋਂ ਭਾਰਤੀ ਸਰਹੱਦ ‘ਚ ਵੜਨ ਦੀ ਕੋਸ਼ਿਸ਼ ਕੀਤੀ। ਰਿਪੋਰਟ ਅਨੁਸਾਰ ਚੀਨ ਨੇ ਇਸ ਵਾਰ ਭਾਰਤ ‘ਚ ਦੋਹਰੀ ਘੁਸਪੈਠ ਦੀ ਕੋਸ਼ਿਸ਼ ਕੀਤੀ। ਚੀਨ ਨੇ ਇਕ ਪਾਸੇ ਜਿਥੇ ਜੰਮੂ ਕਸ਼ਮੀਰ ਦੇ ਲੱਦਾਖ ‘ਚ ਵੜਨ ਦੀ ਕੋਸ਼ਿਸ਼ ਕੀਤੀ, ਉਥੇ ਦੂਜੇ ਪਾਸੇ ਅਰੁਣਾਚਲ ਪ੍ਰਦੇਸ਼ ‘ਚ ਵੀ ਚੀਨੀ ਸੈਨਿਕਾਂ ਨੂੰ ਭਾਰਤ ਦੀ ਸਰਹੱਦ ਅੰਦਰ ਦੇਖਿਆ ਗਿਆ। ਆਈ.ਟੀ.ਬੀ.ਪੀ. ਦੀ ਰਿਪੋਰਟ ਅਨੁਸਾਰ ਚੀਨ ਦੇ ਦੋ ਹੈਲੀਕਾਪਟਰ ਭਾਰਤੀ ਸਰਹੱਦ ਅੰਦਰ ਦੇਖੇ ਗਏ। ਇਹ ਘੁਸਪੈਠ ਪਿਛਲੇ ਮਹੀਨੇ 27 ਅਗਸਤ ਨੂੰ ਕੀਤੀ ਗਈ। ਰਿਪੋਰਟ ਅਨੁਸਾਰ ਦੋਵੇਂ ਚੀਨੀ ਹੈਲੀਕਾਪਟਰ ਐੱਮ.ਆਈ.-17 ਵਾਂਗ ਦਿਖ ਰਹੇ ਸਨ ਤੇ ਇਹ ਕਰੀਬ 5 ਮਿੰਤ ਤੱਕ ਭਾਰਤੀ ਹਵਾਈ ਖੇਤਰ ‘ਚ ਰਹੇ।

About Jatin Kamboj