Home » FEATURED NEWS » ਚੰਡੀਗੜ੍ਹ ਦੀ ਕੁੜੀ ਨਾਲ 40 ਲੋਕਾਂ ਨੇ ਕੀਤਾ ਸਮੂਹਕ ਬਲਾਤਕਾਰ
nas

ਚੰਡੀਗੜ੍ਹ ਦੀ ਕੁੜੀ ਨਾਲ 40 ਲੋਕਾਂ ਨੇ ਕੀਤਾ ਸਮੂਹਕ ਬਲਾਤਕਾਰ

ਚੰਡੀਗੜ੍ਹ : ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ 40 ਲੋਕਾਂ ਨੇ ਚੰਡੀਗੜ੍ਹ ਦੀ ਰਹਿਣ ਵਾਲੀ 22 ਸਾਲਾ ਕੁੜੀ ਨਾਲ ਮੋਰਨੀ ਇਲਾਕੇ ‘ਚ ਸਮੂਹਕ ਬਲਾਤਕਾਰ ਕੀਤਾ। ਉਕਤ ਦੋਸ਼ੀਆਂ ਨੇ ਮੋਰਨੀ ਸਥਿਤ ਕੈਂਬਵਾਲਾ ਪਿੰਡ ਨੇੜੇ ਇਕ ਗੈਸਟ ਹਾਊਸ ‘ਚ ਇਸ ਦਰਿੰਦਗੀ ਨੂੰ ਅੰਜਾਮ ਦਿੱਤਾ।
ਜਾਣਕਾਰੀ ਮੁਤਾਬਕ ਪੀੜਤਾ ਨੇ ਦੱਸਿਆ ਕਿ ਉਸ ਨਾਲ ਲਗਾਤਾਰ 4 ਦਿਨਾਂ ਤੱਕ ਸਮੂਹਕ ਬਲਾਤਕਾਰ ਹੁੰਦਾ ਰਿਹਾ। ਉਸ ਨੇ ਆਪਣੇ ਪਤੀ ਨੂੰ ਫੋਨ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਹੋਟਲ ਸੰਚਾਲਕ ਸੁਨੀਲ ਕੁਮਾਰ ਨੇ ਉਸ ਦਾ ਮੋਬਾਇਲ ਖੋਹ ਲਿਆ। 4 ਦਿਨਾਂ ਬਾਅਦ ਕਿਸੇ ਤਰ੍ਹਾਂ ਜਾਨ ਬਚਾ ਕੇ ਪੀੜਤਾ ਗੈਸਟ ਹਾਊਸ ਤੋਂ ਬਾਹਰ ਆਈ ਅਤੇ ਆਪਣੇ ਪਤੀ ਨੂੰ ਫੋਨ ‘ਤੇ ਸਾਰੀ ਘਟਨਾ ਦੱਸੀ।
ਫਿਲਹਾਲ ਪੀੜਤਾ ਦੀ ਸ਼ਿਕਾਇਤ ‘ਤੇ ਚੰਡੀਗੜ੍ਹ ਦੇ ਮਨੀਮਾਜਰਾ ਥਾਣੇ ‘ਚ ਗੈਸਟ ਹਾਊਸ ਦੇ ਸੰਚਾਲਕ ਸੁਨੀਲ ਕੁਮਾਰ ਉਰਫ ਸੰਨੀ ਸਮੇਤ ਹੋਰਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੀੜਤਾ ਦਾ ਮੈਡੀਕਲ ਕਰਵਾ ਕੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ ਅਤੇ ਉਸ ਦੇ ਬਿਆਨ ਵੀ ਦਰਜ ਕਰਵਾ ਲਏ ਗਏ ਹਨ।

About Jatin Kamboj