Home » News » AUSTRALIAN NEWS » ਜਦੋਂ ਪੰਜਾਬੀ ਟੈਕਸੀ ਡਰਾਇਵਰ ਨੇ ਇੱਕ ਪਾਕਿਸਤਾਨੀ ਲਈ ਦਿਖਾਇਆ ਵੱਡਾ ਦਿਲ
sikh

ਜਦੋਂ ਪੰਜਾਬੀ ਟੈਕਸੀ ਡਰਾਇਵਰ ਨੇ ਇੱਕ ਪਾਕਿਸਤਾਨੀ ਲਈ ਦਿਖਾਇਆ ਵੱਡਾ ਦਿਲ

ਸਿਡਨੀ- ਆਸਟ੍ਰੇਲੀਆ ਦੌਰੇ ਉੱਤੇ ਗਈ ਪਾਕਿਸਤਾਨ ਕ੍ਰਿਕਟ ਟੀਮ ਭਾਵੇਂ ਪਹਿਲੇ ਹੀ ਮੈਚ ਵਿਚ ਮੇਜ਼ਬਾਨ ਟੀਮ ਤੋਂ ਹਾਰ ਕਾਰਨ ਦਰਸ਼ਕਾਂ ਦੇ ਦਿਲ ਨਹੀਂ ਜਿੱਤ ਸਕੀ ਪਰ ਪਾਕਿਸਤਾਨੀ ਟੀਮ ਦੇ ਪੰਜ ਖਿਡਾਰੀਆਂ ਵਲੋਂ ਭਾਰਤੀ ਮੂਲ ਦੇ ਇੱਕ ਸਿੱਖ ਟੈਕਸੀ ਡਰਾਇਵਰ ਨੂੰ ਕਰਵਾਏ ਡਿਨਰ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਆਉਣ ਕਾਰਨ ਇਨ੍ਹਾਂ ਨੂੰ ਕਾਫ਼ੀ ਤਰਜ਼ੀਹ ਮਿਲ ਰਹੀ ਹੈ। ਅਸਲ ਵਿਚ ਸਿੱਖ ਟੈਕਸੀ ਡਰਾਇਵਰ ਨੇ ਪਾਕਿਸਤਾਨੀ ਖਿਡਾਰੀਆਂ ਤੋਂ ਕਿਰਾਇਆ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਇਨ੍ਹਾਂ ਨੇ ਵੀ ਉਹਨਾਂ ਦਾ ਪੂਰਾ ਸਤਿਕਾਰ ਕਰਦਿਆਂ ਨਾਲ ਬਿਠਾ ਕੇ ਖਾਣਾ ਖੁਆਇਆ ਤੇ ਇਸ ਨਾਲ ਆਪਣੀ ਤਸਵੀਰ ਨੂੰ ਵੀ ਟਵਿੱਟਰ ਉੱਤੇ ਸਾਂਝਾ ਕੀਤਾ। ਇਹ ਤਸਵੀਰ ਅੱਗੇ ਕ੍ਰਿਕਟ ਨਾਲ ਜੁੜੀਆਂ ਹਸਤੀਆਂ ਅਤੇ ਮੀਡੀਆ ਅਦਾਰਿਆਂ ਦੇ ਟਵਿੱਟਰ ਹੈਂਡਲ ਰਾਹੀ ਵਾਇਰਲ ਹੋ ਰਹੀਆਂ ਹਨ।
ਨਸ਼ੀਮ ਸ਼ਾਹ ਨੇ ਲਿਖਿਆ’ ਸਿੰਘ ਸਾਹਿਬ’
“ਸਿੰਘ ਸਾਹਿਬ ਕਾਰ ਡਾਰਾਈਵਰ ਹਨ ਅਤੇ ਅਸੀਂ ਉਨ੍ਹਾਂ ਨਾਲ ਸਫ਼ਰ ਕੀਤਾ ਅਤੇ ਉਨ੍ਹਾਂ ਨੇ ਸਾਡੇ ਤੋਂ ਪੈਸੇ ਨਹੀਂ ਲਏ। ਫਿਰ ਅਸੀਂ ਸਰਦਾਰ ਜੀ ਦੇ ਨਾਲ ਡਿਨਰ ਕੀਤਾ। ਇਹ ਵੀ ਭਾਰਤੀ ਹਨ…”ਇਹ ਸ਼ਬਦ ਪਾਕਿਸਤਾਨੀ ਕ੍ਰਿਕਟਰ ਖਿਡਾਰੀ ਨਸ਼ੀਮ ਸ਼ਾਹ ਨੇ ਲਿਕੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਫੇਸਬੁੱਕ ਉੱਤੇ ਦੋ ਤਸਵੀਰਾਂ ਵੀ ਪੋਸਟ ਕੀਤੀਆਂ, ਆਪਣੇ ਸਾਥੀ ਕ੍ਰਿਕਟ ਖਿਡਾਰੀਆਂ ਅਤੇ ਸਿੱਖ ਟੈਕਸੀ ਡਰਾਈਵਰ ਦੇ ਨਾਲ। ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਸ ਦੀ ਖੂਬ ਸ਼ਲਾਘਾ ਹੋਣ ਲੱਗੀ ਤੇ ਨਾਲ ਹੀ ਲੋਕ ਆਪਣੇ ਕਮੈਂਟਸ ਵੀ ਸਾਂਝੇ ਕਰ ਰਹੇ ਹਨ।

About Jatin Kamboj