Home » FEATURED NEWS » ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ, ਤੋੜੀ ਬੈਰੀਕੇਡਿੰਗ
zz

ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਪੁਲਿਸ ਵਿਚਾਲੇ ਝੜਪ, ਤੋੜੀ ਬੈਰੀਕੇਡਿੰਗ

ਨਵੀਂ ਦਿੱਲੀ- ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਯੂਨੀਵਰਸਿਟੀ ਦੇ ਬਾਹਰ ਪੁਲਿਸ ਅਤੇ ਆਰਏਐਫ ਦੇ ਜਵਾਨਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਵਿਦਿਆਰਥੀ ਪੁਲਿਸ ਬੈਰੀਕੇਡਿੰਗ ‘ਤੇ ਚੜ੍ਹ ਗਏ ਅਤੇ ਪੁਲਿਸ ਵਾਪਸ ਜਾਓ ਦੇ ਨਾਅਰੇ ਲਗਾਉਣ ਲੱਗੇ।ਦਰਅਸਲ ਯੂਨੀਵਰਸਿਟੀ ਦੇ ਬਾਹਰ ਵਿਦਿਆਰਥੀ ਅਤੇ ਸਥਾਨਕ ਲੋਕ ਸੀਏਏ, ਐਨਆਰਸੀ ਅਤੇ ਐਨਪੀਆਰ ਦੇ ਵਿਰੁੱਧ ਹੋਣ ਵਾਲੇ ਮਾਰਚ ਵਿੱਚ ਸ਼ਾਮਲ ਹੋਣ ਲਈ ਆਏ ਸਨ। ਇਹ ਮਾਰਚ ਜਾਮੀਆ ਤੋਂ ਸੰਸਦ ਤੱਕ ਜਾਣਾ ਸੀ।ਪਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹੋਲੀ ਫੈਮਲੀ ਹਸਪਤਾਲ ਦੇ ਨੇੜੇ ਰੋਕਿਆ, ਜਿਸ ਤੋਂ ਬਾਅਦ ਵਿਦਿਆਰਥੀਆਂ ਅਤੇ ਪ੍ਰਦਰਸ਼ਨਕਾਰੀਆਂ ਦੇ ਨਾਲ ਪੁਲਿਸ ਦੀ ਝੜਪ ਹੋਈ। ਡੀਸੀਪੀ ਸਾਊਥ ਈਸਟ ਆਰਪੀ ਮੀਨਾ ਨੇ ਕਿਹਾ, ਇਨ੍ਹਾਂ ਲੋਕਾਂ ਕੋਲ ਸੰਸਦ ਤੱਕ ਜਾਣ ਦੀ ਇਜਾਜ਼ਤ ਨਹੀਂ ਸੀ, ਇਸ ਲਈ ਅਸੀਂ ਉਨ੍ਹਾਂ ਨੂੰ ਰੋਕ ਦਿੱਤਾ ਹੈ। ਸਾਡੇ ਕੋਲ ਪੁਲਿਸ ਸ਼ਕਤੀਆਂ ਹਨ। ਇਨ੍ਹਾਂ ਨੂੰ ਨਿਯੰਤਰਿਤ ਕਰਨ ਲਈ 6 ਕੰਪਨੀਆਂ ਜੁਟੀਆਂ ਹੋਈਆਂ ਹਨ।

About Jatin Kamboj