Home » FEATURED NEWS » ਜੇਤਲੀ ਵਿਰੁੱਧ ਦਾਖਲ ਪਟੀਸ਼ਨ ਖਾਰਜ, ਵਕੀਲ ਨੂੰ 50 ਹਜ਼ਾਰ ਜ਼ੁਰਮਾਨਾ
jt

ਜੇਤਲੀ ਵਿਰੁੱਧ ਦਾਖਲ ਪਟੀਸ਼ਨ ਖਾਰਜ, ਵਕੀਲ ਨੂੰ 50 ਹਜ਼ਾਰ ਜ਼ੁਰਮਾਨਾ

ਨਵੀਂ ਦਿੱਲੀ -ਸੁਪਰੀਮ ਕੋਰਟ ਨੇ ਅਰੁਣ ਜੇਤਲੀ ਖਿਲਾਫ ਜਨਹਿੱਤ ਪਟੀਸ਼ਨ ਦਾਖਲ ਕਰਨ ਵਾਲੇ ਵਕੀਲ ਨੂੰ 50 ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੌਰਾਨ ਵਕੀਲ `ਤੇ ਬੈਨ ਲਗਾਉਣ ਦੀ ਚੇਤਾਵਨੀ ਵੀ ਦਿੱਤੀ ਹੈ। ਜਿ਼ਕਰਯੋਗ ਹੈ ਕਿ ਵਕੀਲ ਐਮ ਐਲ ਸ਼ਰਮਾ ਨੇ ਸੁਪਰੀਮ ਕੋਰਟ `ਚ ਬੈਂਕਾਂ ਦੇ ਐਨਪੀਏ `ਤੇ ਜਨਹਿੱਤ ਜਾਚਿਕਾ ਦਾਇਰ ਕੀਤੀ ਸੀ ਅਤੇ ਅਰੁਣ ਜੇਤਲੀ `ਤੇ ਦੋਸ਼ ਲਗਾਇਆ ਸੀ। ਅਦਾਲਤ ਨੇ ਵਕੀਲ `ਤੇ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਗਾਇਆ ਅਤੇ ਜ਼ੁਰਮਾਨਾ ਭਰਨ ਤੱਕ ਪਟੀਸ਼ਨ ਦਾਇਰ ਕਰਨ `ਤੇ ਰੋਕ ਲਗਾ ਦਿੱਤੀ ਹੈ। ਸੁਪਰੀਮ ਕੋਰਟ ਨੇ ਵਕੀਲ ਐਮ ਐਲ ਸ਼ਰਮਾ `ਤੇ 50 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਜਿਨ੍ਹਾਂ ਪੀਆਈਐਲ ਦਾਇਰ ਕੀਤੀ ਸੀ। ਮੁੱਖ ਜੱਜ ਰੰਜਨ ਗੋਗੋਈ ਅਤੇ ਜੱਜ ਐਸ ਕੇ ਕੌਲ ਦੇ ਬੈਂਚ ਨੇ ਕਿਹਾ ਕਿ ਸਾਨੂੰ ਇਸ ਪੀਆਈਐਲ `ਤੇ ਵਿਚਾਰ ਕਰਨ ਲਈ ਕੋਈ ਵੀ ਵਜ੍ਹਾ ਨਜ਼ਰ ਨਹੀਂ ਆਉਂਦੀ। ਸ਼ਰਮਾ ਨੇ ਵਿੱਤ ਮੰਤਰੀ ਜੇਤਲੀ `ਤੇ ਆਰਬੀਆਈ ਦੇ ਕੈਪੀਟਲ ਰਜਿਰਵ `ਚ ਲੁੱਟਪਾਟ ਦਾ ਦੋਸ਼ ਲਗਾਇਆ ਸੀ। ਬੈਂਚ ਨੇ ਅਦਾਲਤ ਦੀ ਰਜਿਸਟਰੀ ਨੂੰ ਵੀ ਨਿਰਦੇਸ਼ ਦਿੱਤਾ ਕਿ ਸ਼ਰਮਾ ਨੂੰ ਉਦੋਂ ਤੱਕ ਹੋਰ ਕੋਈ ਪੀਆਈਐਲ ਦਾਖਲ ਕਰਨ ਦੀ ਆਗਿਆ ਨਾ ਦਿੱਤੀ ਜਾਵੇ, ਜਦੋਂ ਤੱਕ ਉਹ 50 ਹਜ਼ਾਰ ਰੁਪਏ ਜਮ੍ਹਾਂ ਨਹੀਂ ਕਰਵਾਉਂਦੇ।

About Jatin Kamboj