FEATURED NEWS News SPORTS NEWS

ਜੇ ਭਾਰਤ ਏਸ਼ੀਆ ਕੱਪ ਖੇਡਣ ਪਾਕਿ ਨਾ ਆਇਆ ਤਾਂ ਅਸੀਂ ਵੀ ਨਹੀਂ ਆਉਣਾ: ਪੀਸੀਬੀ

ਕਰਾਚੀ : ਪੀਸੀਬੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਸੀਮ ਖਾਨ ਨੇ ਸ਼ਨੀਵਾਰ ਨੂੰ ਕਿਹਾ ਕਿ ਜੇਕਰ ਭਾਰਤੀ ਟੀਮ ਇਸ ਸਾਲ ਸਤੰਬਰ ਵਿੱਚ ਹੋਣ ਵਾਲਾ ਏਸ਼ੀਆ ਕੱਪ ਟੀ-20 ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ ਤਾਂ ਪਾਕਿਸਤਾਨ ਵੀ 2021 ਵਿਸ਼ਵ ਕੱਪ ਲਈ ਆਪਣੀ ਟੀਮ ਨੂੰ ਭਾਰਤ ਨਹੀਂ ਭੇਜੇਗਾ। ਖਾਨ ਨੇ ਲਾਹੌਰ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਭਾਰਤੀ ਟੀਮ ਏਸ਼ੀਆ ਕੱਪ ਲਈ ਜੇਕਰ ਪਾਕਿਸਤਾਨ ਨਹੀਂ ਆਵੇਗੀ ਤਾਂ ਅਸੀਂ ਵੀ ਉਨ੍ਹਾਂ ਦੀ ਮੇਜਬਾਨੀ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ (2021) ਵਿੱਚ ਭਾਗ ਲੈਣ ਤੋਂ ਮਨਾ ਕਰ ਦੇਵਾਂਗੇ। ਪਾਕਿਸਤਾਨ ਕ੍ਰਿਕੇਟ ਬੋਰਡ (ਪੀਸੀਬੀ) ਦੇ ਇਸ ਸੀਨੀਅਰ ਅਧਿਕਾਰੀ ਨੇ ਉਨ੍ਹਾਂ ਰਿਪੋਰਟਾਂ ਨੂੰ ਖਾਰਿਜ ਕਰ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਬੋਰਡ ਨੇ ਬੰਗਲਾ ਦੇਸ਼ ਨੂੰ ਪਾਕਿਸਤਾਨ ਦੇ ਦੌਰੇ ਲਈ ਮਨਾਉਣ ਦੇ ਏਵਜ ਵਿੱਚ ਏਸ਼ੀਆ ਕੱਪ ਦੀ ਮੇਜਬਾਨੀ ਉਨ੍ਹਾਂ ਨੂੰ ਸੌਂਪ ਦਿੱਤੀ ਸੀ। ਉਨ੍ਹਾਂ ਨੇ ਕਿਹਾ ਏਸ਼ੀਆਈ ਕ੍ਰਿਕੇਟ ਕਾਉਂਸਿਲ (ਏਸੀਸੀ) ਨੇ ਮੇਜਬਾਨੀ ਦਾ ਅਧਿਕਾਰ ਸਾਨੂੰ ਸੌਪਿਆ ਹੈ ਅਤੇ ਅਸੀਂ ਇਸਨੂੰ ਕਿਸੇ ਹੋਰ ਨੂੰ ਨਹੀਂ ਦੇ ਸਕਦੇ। ਸਾਡੇ ਕੋਲ ਇਸਦਾ ਅਧਿਕਾਰ ਨਹੀਂ ਹੈ। ਖਾਨ ਨੇ ਹਾਲਾਂਕਿ ਮੰਨਿਆ ਕਿ ਭਾਰਤ ਨਾਲ ਤਨਾਅ ਦੇ ਕਾਰਨ ਪਾਕਿਸਤਾਨ ਏਸ਼ੀਆ ਕੱਪ ਦੀ ਮੇਜਬਾਨੀ ਲਈ ਦੋ ਸਥਾਨਾਂ ‘ਤੇ ਵਿਚਾਰ ਕਰ ਰਿਹਾ ਹੈ। ਭਾਰਤ ਨੇ 2008 ਤੋਂ ਪਾਕਿਸਤਾਨ ਦਾ ਦੌਰਾ ਨਹੀਂ ਕੀਤਾ ਹੈ ਜਦਕਿ ਉਸਨੇ ਰਾਜਨੀਤਕ ਅਤੇ ਸਿਆਸਤੀ ਸਬੰਧਾਂ ਦੇ ਕਾਰਨ 2007 ਤੋਂ ਪਾਕਿਸਤਾਨ ਸਾਰੇ ਦੁਵੱਲੇ ਲੜੀ ਨਹੀਂ ਖੇਡੀ ਹੈ। ਪਾਕਿਸਤਾਨ ਨੇ ਸੀਮਿਤ ਓਵਰਾਂ ਦੀ ਲੜੀ ਲਈ 2012 ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਕ੍ਰਿਕੇਟ ਮਾਹਰਾਂ ਦਾ ਮੰਨਣਾ ਹੈ ਕਿ ਏਸ਼ੀਆ ਕੱਪ ਦੀ ਮੇਜਬਾਨੀ ਵਿੱਚ ਪਾਕਿਸਤਾਨ ਲਈ ਮੁੱਖ ਅੜਚਨ ਇਹ ਹੋਵੇਗੀ ਕਿ ਕੀ ਭਾਰਤ ਸੁਰੱਖਿਆ ਕਾਰਨਾ ਨਾਲ ਇੱਥੇ ਖੇਡਣ ਲਈ ਸਹਿਮਤ ਹੋਵੇਗਾ।