AUSTRALIAN NEWS

ਜੌੜੀਆਂ ਭੈਣਾਂ, ਦੋਹਾਂ ਦਾ ਇਕੋਂ ਹੀ ਬੁਆਏਫ੍ਰੈਂਡ

ਪਰਥ, 22 ਅਪ੍ਰੈਲ :- ਸੁਰਖੀਆਂ ਵਿਚ ਹਿਟ ਦੀ ਤਮੰਨਾ ਕਹੋ ਜਾਂ ਦੋਹਾਂ ਭੈਣਾਂ ਦੇ ਵਿਚਾਲੇ ਡੂੰਘਾ ਪਿਆਰ। ਆਸਟ੍ਰੇਲੀਆ ਦੇ ਪਰਥ ਸ਼ਹਿਰ ਦੀਆਂ ਇਨ੍ਹਾਂ ਦੋਹਾਂ ਭੈਣਾਂ ਨੇ ਇਕੋਂ ਜਿਹਾ ਦਿਖਣ ਦੀ ਖੁਹਾਇਸ਼ ਵਿਚ ਆਪਣੇ ਆਈਬਰੋ, ਬੁੱਲ, ਗੱਲਾਂ ਇਥੋਂ ਤਕ ਕਿ ਬ੍ਰੈਸਟ ਇੰਪਲਾਂਟ ਵਰਗੀ ਸਰਜਰੀ ‘ਤੇ 2.50000 ਡਾਲਰ ਮਤਲਬ 1.5 ਕਰੋੜ ਰੁਪਏ ਫੁੱਕ ਦਿੱਤੇ। ਇਹੋ ਨਹੀਂ, ਸਿਰਫ ਇਕ ਮਿੰਟ ਦੇ ਫਰਕ ਨਾਲ ਜੰਮੀਆਂ ਇਹ ਦੋਵੇਂ ਭੈਣਾਂ ਇਕੋਂ ਨੌਕਰੀ, ਇਕੋਂ ਕਾਰ, ਇਕੋਂ ਫੇਸਬੁੱਕ ਅਕਾਊਂਟ ਇਥੋਂ ਤੱਕ ਕਿ ਇਕੋਂ ਹੀ ਬੁਆਏਫ੍ਰੈਂਡ ਸ਼ੇਅਰ ਕਰਦੀਆਂ ਹਨ। ਦੋਵੇਂ ਜਨਮ ਤੋਂ ਹੀ ਇਕੋ ਜਿਹੀਆਂ ਦਿਸਦੀਆਂ ਹਨ। ਇਨ੍ਹਾਂ ਦੇ ਮਾਤਾ ਪਿਤਾ ਵੀ ਇਨ੍ਹਾਂ ਨੂੰ ਇਕੋ ਜਿਹੇ ਹੀ ਕਪੜੇ ਪਹਿਨਾਉਂਦੇ ਸਨ। 28 ਸਾਲ ਦੀ ਐਨਾ ਅਤੇ ਲੂਸੀ ਡੇਸਿੰਕ ਦਾ ਲਾਈਫਸਟਾਈਲ ਵੀ ਇਕਂੋ ਜਿਹਾ ਹੈ।