Home » FEATURED NEWS » ਜੰਮੂ-ਕਸ਼ਮੀਰ ਵਿਚ 2014 ਤੋਂ ਹਾਲਾਤ ਵਿਗੜੇ
sena

ਜੰਮੂ-ਕਸ਼ਮੀਰ ਵਿਚ 2014 ਤੋਂ ਹਾਲਾਤ ਵਿਗੜੇ

ਮੁੰਬਈ : ਸ਼ਿਵ ਸੈਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਸਨ ਕਾਲ ਵਿਚ ਜੰਮੂ ਕਸ਼ਮੀਰ ਵਿਚ ਹਾਲਾਤ ਵਿਗੜ ਗਏ ਹਨ ਅਤੇ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ 2014 ਦੀਆਂ ਚੋਣਾਂ ਵਿਚ ਮਿਲੇ ਵੱਡੇ ਫ਼ਤਵੇ ਦਾ ਸਨਮਾਨ ਨਹੀਂ ਕੀਤਾ। ਸ਼ਿਵ ਸੈਨਾ ਨੇ ਅਪਣੇ ਰਸਾਲੇ ਵਿਚ ਲਿਖਿਆ ਕਿ ਮੋਦੀ ਅਪਣੀ 56 ਇੰਚੀ ਛਾਤੀ ਬਾਰੇ ਗੱਲ ਕਰਦੇ ਹਨ ਪਰ ਉਨ੍ਹਾਂ ਦੇ ਸ਼ਾਸਨ ਦੌਰਾਨ ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿਚ ਫ਼ੌਜ ਦੇ ਜ਼ਿਆਦਾ ਜਵਾਨਾਂ ਨੇ ਜਾਨਾਂ ਦਿਤੀਆਂ ਹਨ। ਪਾਰਟੀ ਨੇ ਕਿਹਾ ਕਿ 2014 ਵਿਚ ਜ਼ਬਰਦਸਤ ਬਹੁਮਤ ਮਿਲਣ ਮਗਰੋਂ ਵੀ ਭਾਜਪਾ ਨੇ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਅਤੇ ਹੁਣ ਉਸ ਦੇ ਨੇਤਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਹੋਰ ਵੀ ਵੱਡੀ ਜਿੱਤ ਦੀ ਗੱਲ ਕਰ ਰਹੇ ਹਨ। ਸ਼ਿਵ ਸੈਨਾ ਨੇ ਕਿਹਾ, ‘ਭਾਜਪਾ ਆਗੂ ਰਾਮਲੀਲਾ ਮੈਦਾਨ ਵਿਚ ਭਾਸ਼ਨ ਦੇ ਰਹੇ ਸਨ ਅਤੇ ਮਜ਼ਬੂਤ ਫ਼ਤਵੇ ਨਾਲ ਆਗਾਮੀ ਲੋਕ ਸਭਾ ਚੋਣਾਂ ਵਿਚ ਦੂਜੇ ਕਾਰਜਕਾਲ ਲਈ ਜੱਦੋਜਹਿਦ ਕਰ ਰਹੇ ਸਨ। 2014 ਵਿਚ ਮਿਲੇ ਫ਼ਤਵੇ ਦਾ ਕੀ ਬਣਿਆ? ਕੀ ਇਹ ਖੋਖਲਾ ਸੀ? ਪਾਰਟੀ ਨੇ ਕਿਹਾ ਕਿ ਮੋਦੀ ਜੀ ਬਿਆਨ ਦਿੰਦੇ ਰਹੇ ਪਰ ਸਰਹੱਦ ‘ਤੇ ਸਾਡੇ ਜਵਾਨ ਮਰਦੇ ਰਹੇ।

About Jatin Kamboj