Home » COMMUNITY » ਜੱਥੇਦਾਰ ਮੰਡ ਤੇ ਜੱਥੇਦਾਰ ਦਾਦੂਵਾਲ ਵਿਚਾਲੇ ਮਤਭੇਦ ਹੋਰ ਵਧੇ
mand

ਜੱਥੇਦਾਰ ਮੰਡ ਤੇ ਜੱਥੇਦਾਰ ਦਾਦੂਵਾਲ ਵਿਚਾਲੇ ਮਤਭੇਦ ਹੋਰ ਵਧੇ

ਬਠਿੰਡਾ : ਦੋ ਮੁਤਵਾਜ਼ੀ (ਸਮਾਨਾਂਤਰ) ਜੱਥੇਦਾਰਾਂ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਛੇ ਮਹੀਨਿਆਂ ਤੋਂ ਵੀ ਵੱਧ ਸਮਾਂ ਚੱਲੇ ਬਰਗਾੜੀ ਇਨਸਾਫ਼ ਮੋਰਚਾ ਦੇ ਆਗੂਆਂ ਵਿਚਾਲੇ ਮਤਭੇਦ ਨਿੱਤ ਵਧਦੇ ਹੀ ਜਾ ਰਹੇ ਹਨ ਕਿਉਂਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜੱਥੇਦਾਰ ਧਿਆਨ ਸਿੰਘ ਮੰਡ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਅੱਜ ਇਨਸਾਫ਼ ਮੋਰਚੇ ਦੀ ਸਮੀਖਿਆ ਲਈ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ। ਦਾਦੂਵਾਲ ਧੜੇ ਦਾ ਇਹ ਦਾਅਵਾ ਹੈ ਕਿ 193 ਦਿਨਾਂ ਤੱਕ ਚੱਲਿਆ ਇਹ ਧਰਨਾ ਤੇ ਇਨਸਾਫ਼ ਮੋਰਚਾ ਕੁਝ ਕਾਹਲ਼ੀ `ਚ ਖ਼ਤਮ ਕਰ ਦਿੱਤਾ ਗਿਆ।ਸ਼੍ਰੋਮਣੀ ਅਕਾਲੀ ਦਲ (1920) ਦੇ ਜਨਰਲ ਸਕੱਤਰ ਬੂਟਾ ਸਿੰਘ ਨੇ ਮੰਗਲਵਾਰ ਨੁੰ ਬਰਗਾੜੀ `ਚ ਇੱਕ ਮੀਟਿੰਗ ਸੱਦੀ ਹੈ; ਇਸ ਵਿੱਚ ਉਨ੍ਹਾਂ ਆਗੂਆਂ ਤ਼ੇ ਕਾਰਕੁੰਨਾਂ ਨੂੰ ਹੀ ਸੱਦਿਆ ਗਿਆ ਹੈ, ਜਿਹੜੇ ਬਰਗਾੜੀ ਧਰਨਾ ਬੰਦ ਕੀਤੇ ਜਾਣ ਦਾ ਵਿਰੋਧ ਕਰ ਰਹੇ ਹਨ। ਉੱਧਰ ਆਉਂਦੀ 20 ਦਸੰਬਰ ਨੂੰ ਸਮਾਨਾਂਤਰ ਜੱਥੇਦਾਰ ਮੰਡ ਹੁਰਾਂ ਵੀ ਫ਼ਤਿਹਗੜ੍ਹ ਸਾਹਿਬ ਇੱਕ ਮੀਟਿੰਗ ਰੱਖੀ ਹੋਈ ਹੈ। ਸੋਮਵਾਰ ਨੂੰ ਜਾਰੀ ਇੱਕ ਵਿਡੀਓ ਸੁਨੇਹੇ `ਚ ਜੱਥੇਦਾਰ ਮੰਡ ਨੇ ਕਿਹਾ ਹੈ ਕਿ ਬਰਗਾੜੀ ਧਰਨੇ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਫ਼ਤਿਹਗੜ੍ਹ ਸਾਹਿਬ ਵਿਖੇ ਤਿੰਨ ਦਿਨਾ ਸ਼ਹੀਦੀ ਜੋੜ ਮੇਲੇ ਦੀਆਂ ਤਿਆਰੀਆਂ ਨੂੰ ਧਿਆਨ `ਚ ਰੱਖਦਿਆਂ ਲਿਆ ਗਿਆ ਸੀ।
ਇਸ ਦੌਰਾਨ ਸੋਮਵਾਰ ਨੂੰ ਪੱਤਰਕਾਰਾਂ ਨੂੰ ਸੰਬੋਧਨ ਰਕਦਿਆਂ ਜੱਥੇਦਾਰ ਦਾੂਵਾਲ ਨੇ ਕਿਹਾ ਕਿ ਧਰਨਾ ਖ਼ਤਮ ਕਰਨ ਦਾ ਫ਼ੈਸਲਾ ਲੈਣ ਸਮੇਂ ਤਾਂ ਜੱਥੇਦਾਰ ਮੰਡ ਇੱਕ ਤਾਨਾਸ਼ਾਹ ਵਜੋਂ ਵਿਚਰੇ ਹਨ। ਉਨ੍ਹਾਂ ਕਿਹਾ ਕਿ ਉਹ ਜੱਥੇਦਾਰ ਮੰਡ ਵੱਲੋਂ ਸੱਦੀ ਮੀਟਿੰਗ `ਚ ਨਹੀਂ ਜਾਣਗੇ।

About Jatin Kamboj