Home » News » PUNJAB NEWS » ਟਕਸਾਲੀ ਲੀਡਰਾਂ ‘ਤੇ ਬੈਂਸ ਦਾ ਦਾਅਵਾ, ਜਾਣੋ ਕੀ ਦਿੱਤਾ ਬਿਆਨ
ba

ਟਕਸਾਲੀ ਲੀਡਰਾਂ ‘ਤੇ ਬੈਂਸ ਦਾ ਦਾਅਵਾ, ਜਾਣੋ ਕੀ ਦਿੱਤਾ ਬਿਆਨ

ਲੁਧਿਆਣਾ : ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਨੇ ਟਕਸਾਲੀ ਆਗੂਆਂ ਦੇ ਸੰਪਰਕ ਵਿਚ ਹੋਣ ਦਾ ਦਾਅਵਾ ਕੀਤਾ ਹੈ। ਬੈਂਸ ਨੇ ਕਿਹਾ ਕਿ ਅਕਾਲੀ ਦਲ ‘ਚੋਂ ਅਸਤੀਫੇ ਦੇਣ ਵਾਲੇ ਲੀਡਰ ਪੰਜਾਬ ਹਿਤੈਸ਼ ਹਨ ਅਤੇ ਜਿਹੜੇ ਵੀ ਲੋਕ ਪੰਜਾਬ ਨੂੰ ਬਚਾਉਣਾ ਚਾਹੁੰਦੇ ਹਨ, ਉਹ ਉਨ੍ਹਾਂ ਨੂੰ ਇਕ ਪਲੇਟਫਾਰਮ ‘ਤੇ ਲਿਆਉਣ ਦਾ ਯਤਨ ਕਰ ਰਹੇ ਹਨ ਅਤੇ ਇਨ੍ਹਾਂ ਵਿਚ ਅਕਾਲੀ ਦਲ ਦੇ ਟਕਸਾਲੀ ਆਗੂ ਵੀ ਸ਼ਾਮਲ ਹਨ। ਬੈਂਸ ਲੁਧਿਆਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੇ ਨਾਲ ਬੈਂਸ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ‘ਚੋਂ ਵਜੂਦ ਖਤਮ ਹੋ ਚੁੱਕਾ ਹੈ। ਬੈਂਸ ਨੇ ਕਿਹਾ ਕਿ ਕੇਜਰੀਵਾਲ ਵਲੋਂ ਲੋਕ ਸਭਾ ਚੋਣਾਂ ਲਈ ਜਿਹੜੇ ਪੰਜ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ, ਇਸ ਦਾ ਵੀ ਇਹੋ ਕਾਰਨ ਹੈ ਕਿਉਂਕਿ ਬਾਅਦ ਵਿਚ ਆਮ ਆਦਮੀ ਪਾਰਟੀ ਨੂੰ ਚੋਣਾਂ ਵਿਚ ਖੜ੍ਹੇ ਕਰਨ ਲਈ ਉਮੀਦਵਾਰ ਨਹੀਂ ਮਿਲਣਗੇ।

About Jatin Kamboj