COMMUNITY World

ਟਰੂਡੋ ਦੇ ਨਕਸ਼ੇ ਕਦਮ ‘ਤੇ ਐਂਡਰਿਊ ਸ਼ੀਅਰ

ਨਵੀਂ ਦਿੱਲੀ – ਕੈਨੇਡਾ ‘ਚ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡਰਿਊ ਸ਼ੀਅਰ ਭਾਰਤ ਦੌਰੇ ‘ਤੇ ਹਨ। ਸ਼ੀਅਰ ਕੈਨੇਡੀਅਨ ਸਿਆਸਤ ਵਿਚ ਵਿਰੋਧੀ ਧਿਰ ਦੇ ਨੌਜਵਾਨ ਨੇਤਾ ਹਨ। ਉਨ੍ਹਾਂ ਦੀ ਉਮਰ 39 ਸਾਲ ਹੈ, ਉਹ ਟਰੂਡੋ ਤੋਂ 7 ਸਾਲ ਛੋਟੇ ਹਨ। ਇੱਥੇ ਅਸੀਂ ਟਰੂਡੋ ਦਾ ਜ਼ਿਕਰ ਇਸ ਲਈ ਕਰ ਰਹੇ ਹਾਂ, ਕਿਉਂਕਿ ਭਾਰਤ ਫੇਰੀ ਦੌਰਾਨ ਐਂਡਰਿਊ ਵੀ ਟਰੂਡੋ ਦੇ ਨਕਸ਼ੇ ਕਦਮ ‘ਤੇ ਤੁਰ ਰਹੇ ਹਨ।ਭਾਰਤ ਦੌਰੇ ‘ਤੇ ਆਏ ਐਂਡਰਿਊ ਨੇ 9 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੇ ਸਬੰਧਾਂ ‘ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਸ਼ੀਅਰ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਭਾਰਤ-ਕੈਨੇਡਾ ਦੇ ਮਜ਼ਬੂਤ ਸੁਰੱਖਿਆ ਸਬੰਧਾਂ ‘ਤੇ ਗੱਲਬਾਤ ਕੀਤੀ। ਐਂਡਰਿਊ ਅੱਜ ਭਾਵ 10 ਸਤੰਬਰ ਨੂੰ ਪੰਜਾਬ ਦੌਰੇ ‘ਤੇ ਗਏ ਅਤੇ ਉਨ੍ਹਾਂ ਨੇ ਸ਼੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ। ਇੱਥੇ ਦੱਸ ਦੇਈਏ ਕਿ ਐਂਡਰਿਊ ਸ਼ੀਅਰ ਨਾਲ ਭਾਰਤ ਦੌਰੇ ‘ਤੇ ਉਨ੍ਹਾਂ ਦੀ ਪਤਨੀ ਜਿਲ ਸ਼ੀਅਰ ਵੀ ਆਈ ਹੈ। ਭਾਰਤ ਫੇਰੀ ‘ਤੇ ਆਏ ਐਂਡਰਿਊ ਇੰਡੋ-ਕੈਨੇਡੀਅਨ ਭਾਈਚਾਰੇ ਨੂੰ ਪ੍ਰਭਾਵਿਤ ਕਰ ਰਹੇ ਹਨ, ਠੀਕ ਉਸੇ ਤਰ੍ਹਾਂ ਜਿਵੇਂ ਟਰੂਡੋ ਇਸ ਸਾਲ ਫਰਵਰੀ ਮਹੀਨੇ ਭਾਰਤ ਆਏ ਸਨ। ਉਨ੍ਹਾਂ ਨੇ ਗੁਜਰਾਤ ਦੇ ਅਕਸ਼ਰਧਾਮ ਮੰਦਰ ਅਤੇ ਸ੍ਰੀ ਹਰਿਮੰਦਰ ਸਾਹਿਬ ਵਿੱਖੇ ਮੱਥਾ ਟੇਕਿਆ ਸੀ। ਹੁਣ ਐਂਡਰਿਊ ਵੀ ਇੰਝ ਹੀ ਕਰ ਰਹੇ ਹਨ।