Home » FEATURED NEWS » ਟਰੰਪ ਦੇ ਦੂਤ ਭਾਰਤ ਆਉਣਗੇ ਪਰ ਪਾਕਿਸਤਾਨ ਨਹੀਂ ਜਾਣਗੇ
download

ਟਰੰਪ ਦੇ ਦੂਤ ਭਾਰਤ ਆਉਣਗੇ ਪਰ ਪਾਕਿਸਤਾਨ ਨਹੀਂ ਜਾਣਗੇ

ਨਵੀਂ ਦਿੱਲੀ : ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਇਸੇ ਮਹੀਨੇ ਨਵੀਂ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਮੁਲਾਕਾਤ ਦੌਰਾਨ ਅਮਰੀਕੀ–ਭਾਰਤੀ ਫ਼ੌਜੀ ਭਾਈਵਾਲੀ ਦੇ ਇੱਕ ਉਦੇਸ਼ਮੁਖੀ ਏਜੰਡੇ ਉੱਤੇ ਚਰਚਾ ਕਰਨਗੇ। ਸ੍ਰੀ ਪੌਂਪੀਓ 24 ਤੋਂ 30 ਜੂਨ ਤੱਕ ਹਿੰਦ–ਪ੍ਰਸ਼ਾਂਤ ਖੇਤਰ ਦੇ ਚਾਰ ਦੇਸ਼ਾਂ – ਭਾਰਤ, ਸ੍ਰੀ ਲੰਕਾ, ਜਾਪਾਨ ਤੇ ਦੱਖਣੀ ਕੋਰੀਆ ਦੀ ਯਾਤਰਾ ਕਰਨਗੇ। ਇੱਥੇ ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਸ੍ਰੀ ਪੌਂਪੀਓ ਪਾਕਿਸਤਾਨ ਦੇ ਦੌਰੇ ਉੱਤੇ ਨਹੀਂ ਜਾਣਗੇ। ਇੱਥੇ ਵਰਨਣਯੋਗ ਹੈ ਕਿ ਹੁਣ ਤੱਕ ਅਮਰੀਕਾ ਦੀ ਇਹ ਪਰੰਪਰਾ ਰਹੀ ਹੈ ਕਿ ਜਦੋਂ ਵੀ ਕੋਈ ਅਮਰੀਕੀ ਆਗੂ ਭਾਰਤ ਆਉਂਦਾ ਹੈ, ਤਾਂ ਉਹ ਪਾਕਿਸਤਾਨ ਜ਼ਰੂਰ ਜਾਂਦਾ ਹੈ ਪਰ ਇਸ ਵਾਰ ਸ੍ਰੀ ਪੌਂਪੀਓ ਦੇ ਤੈਅਸ਼ੁਦਾ ਪ੍ਰੋਗਰਾਮ ਵਿੱਚ ਪਾਕਿਸਤਾਨ ਦੌਰੇ ਦਾ ਕਿਤੇ ਕੋਈ ਜ਼ਿਕਰ ਨਹੀਂ ਹੈ।

About Jatin Kamboj