FEATURED NEWS News World

ਟਰੰਪ ਸਾਹਮਣੇ ਮੋਦੀ ਨੇ ਕਿਹਾ, ਕਸ਼ਮੀਰ ਦੁਵੱਲਾ ਮੁੱਦਾ, ਕਿਸੇ ਤੀਜੇ ਦੀ ਲੋੜ ਨਹੀਂ

ਨਵੀਂ ਦਿੱਲੀ : ਫਰਾਂਸ ਵਿੱਚ ਆਯੋਜਤ ਜੀ-7 ਸਿਖਰ ਸੰਮੇਲਨ (G7 summit 2019) ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦਰਮਿਆਨ ਦੁਵੱਲੀ ਮੁਲਾਕਾਤ ਹੋਈ। ਜਿਵੇ ਕਿ ਉਮੀਦ ਸੀ ਕਿ ਕਸ਼ਮੀਰ ਮਸਲੇ ਉੱਤੇ ਦੋਵਾਂ ਨੇਤਾਵਾਂ ਵਿੱਚ ਗੱਲਬਾਤ ਹੋਵੇਗੀ, ਇਸੇ ਤਰ੍ਹਾਂ ਹੋਇਆ। ਪੀਐਮ ਮੋਦੀ ਨੇ ਕਸ਼ਮੀਰ ਮੁੱਦੇ ‘ਤੇ ਭਾਰਤ ਦੇ ਰੁਖ ਨੂੰ ਸਾਫ਼ ਕਰਦਿਆਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਦੇ ਸਾਰੇ ਮੁੱਦੇ ਦੁਵੱਲੇ ਹਨ। ਉਨ੍ਹਾਂ ਕਿਹਾ ਕਿ ਕਸ਼ਮੀਰ ਸਾਡਾ ਆਪਸੀ ਦੁਵੱਲੀ ਮੁੱਦਾ ਹੈ ਅਤੇ ਮਿਲ ਕੇ ਅਸੀਂ ਇਸ ਦਾ ਹੱਲ ਕਰਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਇਸ ਮੁੱਦੇ ‘ਤੇ ਕਿਸੇ ਤੀਜੇ ਦੇਸ਼ ਦੀ ਲੋੜ ਨਹੀਂ ਹੈ। ਇਸ ਦੇ ਨਾਲ ਹੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਬੈਠ ਕੇ ਕਸ਼ਮੀਰ ਮੁੱਦੇ ‘ਤੇ ਵਿਚੋਲਗੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਕਸ਼ਮੀਰ ਦਾ ਮੁੱਦਾ ਭਾਰਤ ਅਤੇ ਪਾਕਿਸਤਾਨ ਦਾ ਦੁਵੱਲੀ ਮਸਲਾ ਹੈ ਅਤੇ ਇਹ ਦੋਵੇਂ ਦੇਸ਼ ਮਿਲ ਕੇ ਇਸ ਦਾ ਹੱਲ ਕਰਨਗੇ।