Home » FEATURED NEWS » ਟਾਂਡਾ ‘ਚ ਹੈਵਾਨੀਅਤ ਦੀਆਂ ਹੱਦਾਂ ਪਾਰ, 14 ਸਾਲਾ ਨਾਬਾਲਗ ਲੜਕੀ ਨਾਲ ਕੀਤਾ ਗੈਂਗਰੇਪ
ss

ਟਾਂਡਾ ‘ਚ ਹੈਵਾਨੀਅਤ ਦੀਆਂ ਹੱਦਾਂ ਪਾਰ, 14 ਸਾਲਾ ਨਾਬਾਲਗ ਲੜਕੀ ਨਾਲ ਕੀਤਾ ਗੈਂਗਰੇਪ

ਟਾਂਡਾ ਉੜਮੁੜ – ਟਾਂਡਾ ਥਾਣਾ ਅਧੀਨ ਪੈਂਦੇ ਇਕ ਪਿੰਡ ‘ਚ ਗੁਆਂਢੀ ਨੌਜਵਾਨ ਵੱਲੋਂ 14 ਸਾਲਾ ਨਾਬਾਲਗ ਲੜਕੀ ਨਾਲ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਨੌਜਵਾਨ ਆਪਣੇ ਦੋ ਹੋਰ ਸਾਥੀਆਂ ਦੀ ਮਦਦ ਨਾਲ ਨਾਬਾਲਗ ਲੜਕੀ ਨੂੰ ਘਰੋਂ ਜਬਰੀ ਅਗਵਾ ਕਰਕੇ ਲੈ ਗਿਆ ਅਤੇ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਉਸ ਨਾਲ ਗੈਂਗਰੇਪ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਟਾਂਡਾ ਪੁਲਸ ਨੇ ਪੀੜਤ ਲੜਕੀ ਦੇ ਬਿਆਨ ਦੇ ਆਧਾਰ ‘ਤੇ 3 ਨੌਜਵਾਨਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਪੀੜਤ ਨੌਵੀਂ ਕਲਾਸ ਦੀ ਵਿਦਿਆਰਥਣ ਦੇ ਬਿਆਨ ਦੇ ਆਧਾਰ ‘ਤੇ ਸੰਦੀਪ ਉਰਫ ਸਨੀ ਪੁੱਤਰ ਨਾਜ਼ਰ ਸਿੰਘ, ਰੋਹਿਤ ਪੁੱਤਰ ਲੰਬੜ ਅਤੇ ਇਕ ਅਣਪਛਾਤੇ ਹੋਰ ਨੌਜਵਾਨ ਖਿਲਾਫ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਆਪਣੇ ਬਿਆਨ ‘ਚ ਲੜਕੀ ਨੇ ਦੱਸਿਆ ਕਿ ਬੀਤੇ ਦਿਨ ਸਕੂਲ ਤੋਂ ਵਾਪਸ ਘਰ ਆਉਂਦੇ ਸਮੇਂ ਉਕਤ ਦੋਸ਼ੀ ਸੰਦੀਪ ਨੇ ਉਸ ਨੂੰ ਜਬਰੀ ਰੋਕ ਲਿਆ ਅਤੇ ਕਿਹਾ ਕਿ ਰਾਤ ਨੂੰ ਉਹ ਉਸ ਦੇ ਘਰ ਆਵੇ ਨਹੀਂ ਤਾਂ ਉਸ ਨੇ ਉਸ ਦੇ ਭਰਾਵਾਂ ਨੂੰ ਮਾਰ ਦੇਣਾ ਹੈ। ਬੀਤੀ ਰਾਤ ਢਾਈ ਵਜੇ ਉਕਤ ਦੋਸ਼ੀ ਉਸ ਦੇ ਘਰ ਜਬਰੀ ਦਾਖਲ ਹੋਏ ਅਤੇ ਉਸ ਦੇ ਮੂੰਹ ਨੂੰ ਕੱਪੜੇ ਨਾਲ ਬੰਦ ਕਰ ਦਿੱਤਾ ਅਤੇ ਉਸ ਦੇ ਦੇਖਦੇ-ਦੇਖਦੇ ਸੁੱਤੇ ਪਏ ਉਸ ਦੇ ਭਰਾਵਾਂ ਅਤੇ ਮਾਂ ‘ਤੇ ਕੋਈ ਸਪਰੇਅ ਕਰ ਦਿੱਤੀ। ਇਸ ਤੋਂ ਬਾਅਦ ਲੜਕੀ ਨੂੰ ਅਗਵਾ ਕਰਕੇ ਸੰਦੀਪ ਸਮੇਤ ਤਿੰਨਾਂ ਨੌਜਵਾਨਾਂ ਨੇ ਗੈਂਗਰੇਪ ਕੀਤਾ। ਅੱਜ ਸਵੇਰੇ ਧਮਕੀਆਂ ਦਿੰਦੇ ਤਿੰਨੋਂ ਦੋਸ਼ੀ ਉਸ ਨੂੰ ਉਸ ਦੀ ਹਵੇਲੀ ‘ਚ ਸੁੱਟ ਕੇ ਚਲੇ ਗਏ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About Jatin Kamboj