Home » News » SPORTS NEWS » ਟੀ20 ਵਿਸ਼ਵ ਕੱਪ ‘ਚ ਹਾਰ ਤੋਂ ਬਾਅਦ ਵੀ ਹਰਮਨਪ੍ਰੀਤ ਨੂੰ ਮਿਲਿਆ ਇਨਾਮ
ham

ਟੀ20 ਵਿਸ਼ਵ ਕੱਪ ‘ਚ ਹਾਰ ਤੋਂ ਬਾਅਦ ਵੀ ਹਰਮਨਪ੍ਰੀਤ ਨੂੰ ਮਿਲਿਆ ਇਨਾਮ

ਦੁਬਈ : ਮਹਿਲਾ ਟੀਮ ਇੰਡੀਆ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਐਤਵਾਰ ਨੂੰ ਆਈਸੀਸੀ ਮਹਿਲਾ ਵਿਸ਼ਵ ਟੀ20 ਇਕ-ਸੌਵੇਂ ਦੀ ਕਪਤਾਨ ਚੁਣਿਆ ਗਿਆ ਹੈ ਜਿਸ ਵਿਚ ਸਲਾਮੀ ਬੱਲੇਬਾਜ ਸਮ੍ਰਿਤੀ ਮੰਧਾਨਾ ਅਤੇ ਲੈਗ ਸਪਿੰਨਰ ਪੂਨਮ ਯਾਦਵ ਵੀ ਸ਼ਾਮਲ ਹੈ। ਐਤਵਾਰ ਨੂੰ ਖ਼ਤਮ ਹੋਏ ਟੀ20 ਵਿਸ਼ਵ ਕੱਪ ਟੂਰਨਾਮੈਂਟ ਵਿਚ ਖਿਡਾਰੀਆਂ ਦੇ ਪ੍ਰਦਰਸ਼ਨ ਦੇ ਅਧਾਰ ਉਤੇ ਟੀਮ ਦੀ ਚੋਣ ਕੀਤੀ ਗਈ। ਆਸਟ੍ਰੇਲੀਆ ਨੇ ਵਿਸ਼ਵ ਕੱਪ ਟੀ20 ਖ਼ਿਤਾਬ ਜਿੱਤਿਆ, ਇਸ ਟੂਰਨਾਮੈਂਟ ਵਿਚ ਹਰਮਨਪ੍ਰੀਤ ਦੀ ਕਪਤਾਨੀ ਵਿਚ ਟੀਮ ਇੰਡੀਆ ਸੈਮੀਫਾਇਨਲ ‘ਚ ਇੰਗਲੈਂਡ ਤੋਂ ਹਾਰ ਗਈ ਸੀ। ਆਖਰੀ ਇਕ-ਸੌਵੇਂ ‘ਚ ਇੰਗਲੈਂਡ ਦੀਆਂ ਤਿੰਨ, ਆਸਟ੍ਰੇਲੀਆ ਦੀਆਂ ਦੋ ਅਤੇ ਪਾਕਿਸਤਾਨ, ਨਿਊਜ਼ੀਲੈਂਡ ਅਤੇ ਵੈਸਟ ਇੰਡੀਜ਼ ਦੀ ਵੀ ਇਕ-ਇਕ ਖਿਡਾਰਨਾਂ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿਚ ਟੀਮ ਇੰਡੀਆ ਕੇਵਲ ਸੈਮੀਫਾਇਨਲ ਤਕ ਪਹੁੰਚ ਸਕੀ ਸੀ। ਜਿਥੇ ਉਸ ਨੂੰ ਇੰਗਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਟੂਰਨਾਮੈਂਟ ਵਿਚ ਮਹਿਲਾ ਟੀਮ ਇੰਡੀਆ ਨੇ ਅਪਣੇ ਗਰੁੱਪ ਦੇ ਸਾਰੇ ਚਾਰ ਮੈਚ ਜਿਤੇ ਸੀ। ਜਿਸ ਵਿਚ ਆਸਟ੍ਰੇਲੀਆ ਦੇ ਖ਼ਿਲਾਫ਼ ਮੈਚ ਵੀ ਸ਼ਾਮਲ ਸੀ।

About Jatin Kamboj