Home » News » SPORTS NEWS » ਟੈਸਟ–ਲੜੀ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ
ww

ਟੈਸਟ–ਲੜੀ ਜਿੱਤ ਕੇ ਭਾਰਤ ਨੇ ਰਚਿਆ ਇਤਿਹਾਸ

ਨਵੀਂ ਦਿੱਲੀ: ਕੋਲਕਾਤਾ ਦੇ ਈਡਨ ਗਾਰਡਨਜ਼ ਵਿਖੇ ਭਾਰਤ ਤੇ ਬਾਂਗਲਾਦੇਸ਼ ਵਿਚਾਲੇ ਟੈਸਟ–ਲੜੀ ਦਾ ਦੂਜਾ ਮੈਚ ਖੇਡਿਆ ਗਿਆ। ਭਾਰਤ ਨੇ ਇਸ ਇਤਿਹਾਸਕ ਡੇਅ–ਨਾਈਟ ਟੈਸਟ ਮੈਚ ਵਿਚ ਬੰਗਲਾਦੇਸ਼ ਨੂੰ ਆਸਾਨੀ ਨਾਲ ਹਰਾਉਂਦਿਆਂ ਇਕ ਸਮੁੱਚੀ ਪਾਰੀ ਤੇ 46 ਦੌੜਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਭਾਰਤ ਪਾਰੀ ਦੇ ਅੰਤਰ ਨਾਲ ਲਗਾਤਾਰ 4 ਟੈਸਟ ਮੈਚ ਜਿੱਤਣ ਵਾਲੀ ਦੁਨੀਆਂ ਦੀ ਪਹਿਲੀ ਟੀਮ ਬਣ ਗਈ ਹੈ। ਟੈਸਟ ਕ੍ਰਿਕਟ ਦੇ ਇਤਿਹਾਸ ਵਿਚ ਅੱਜ ਤੱਕ ਕੋਈ ਟੀਮ ਅਜਿਹਾ ਨਹੀਂ ਕਰ ਸਕੀ ਹੈ। ਇਹੀ ਨਹੀਂ ਟੀਮ ਇੰਡੀਆ ਨੇ ਹੋਰ ਵੀ ਕਈ ਰਿਕਾਰਡ ਅਪਣੇ ਨਾਂਅ ਕੀਤੇ ਹਨ। ਰਤ ਦੀ ਇਹ ਲਗਾਤਾਰ 7ਵੀਂ ਟੈਸਟ ਜਿੱਤ ਹੈ। ਭਾਰਤ ਨੇ ਘਰੇਲੂ ਮੈਦਾਨ ‘ਤੇ ਲਗਾਤਾਰ 12ਵੀਂ ਟੈਸਟ ਸੀਰੀਜ਼ ਅਪਣੇ ਨਾਂਅ ਕੀਤੀ ਹੈ। ਉਹ ਅਗਸਤ 2019 ਤੋਂ ਹੁਣ ਤੱਕ ਲਗਾਤਾਰ 7 ਮੈਚ ਜਿੱਤ ਚੁੱਕਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਫਰਵਰੀ 2013 ਤੋਂ ਨਵੰਬਰ 2013 ਦੌਰਾਨ ਲਗਾਤਾਰ 6 ਟੈਸਟ ਮੈਚ ਜਿੱਤੇ ਸੀ, ਜੋ ਹੁਣ ਤੋਂ ਪਹਿਲਾਂ ਟੀਮ ਇੰਡੀਆ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਸੀ। ਦੂਜੀ ਪਾਰੀ ਵਿਚ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਸਭ ਤੋਂ ਵੱਧ ਪੰਜ ਵਿਕਟਾਂ ਲਈਆਂ। ਇਸ ਤੋਂ ਇਲਾਵਾ ਇਸ਼ਾਂਤ ਸ਼ਰਮਾ ਨੇ ਵੀ ਚਾਰ ਵਿਕਟਾਂ ਲਈਆਂ। ਸ ਤੋਂ ਪਹਿਲਾਂ ਇੰਦੌਰ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਭਾਰਤ ਨੇ ਬੰਗਲਾਦੇਸ਼ ਨੂੰ ਇਕ ਪਾਰੀ ਅਤੇ 130 ਦੌੜਾਂ ਨਾਲ ਹਰਾ ਕੇ ਲੜੀ ਵਿਚ 1-0 ਦੀ ਬੜ੍ਹਤ ਬਣਾ ਲਈ ਸੀ। ਭਾਰਤ ਨੇ ਦੋ ਮੈਚਾਂ ਦੀ ਲੜੀ ਵਿਚ 2-0 ਨਾਲ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਨੇ 136 ਦੌੜਾਂ ਬਣਾਈਆਂ ਤੇ ਟੈਸਟ ਕਰੀਅਰ ਦਾ ਆਪਣਾ 27ਵਾਂ ਸੈਂਕੜਾ ਪੂਰਾ ਕੀਤਾ। ਵਿਰਾਟ ਸਭ ਤੋਂ ਜ਼ਿਆਦਾ ਟੈਸਟ ਮੈਚ ਜਿੱਤਣ ਵਾਲੇ ਦੁਨੀਆਂ ਦੇ ਟਾਪ 5 ਕਪਤਾਨਾਂ ਦੀ ਸੂਚੀ ਵਿਚ ਸ਼ਾਮਲ ਹੋ ਗਏ ਹਨ। ਉਹਨਾਂ ਦੀ ਅਗਵਾਈ ਵਿਚ ਇੰਡੀਆ ਨੇ ਹੁਣ ਤੱਕ 33 ਟੈਸਟ ਮੈਚ ਜਿੱਤੇ ਹਨ।

About Jatin Kamboj