Home » FEATURED NEWS » ਢਾਡੀ ਜੱਥੇ ਨੇ ਕਵਿਤਾ ਜ਼ਰੀਏ ‘ਕੇ ਐੱਸ ਮੱਖਣ’ ਨੂੰ ਪਾਈਆਂ ਲਾਹਣਤਾਂ
sww

ਢਾਡੀ ਜੱਥੇ ਨੇ ਕਵਿਤਾ ਜ਼ਰੀਏ ‘ਕੇ ਐੱਸ ਮੱਖਣ’ ਨੂੰ ਪਾਈਆਂ ਲਾਹਣਤਾਂ

ਚੰਡੀਗੜ੍ਹ : ਬੀਤੇ ਦਿਨੀਂ ਪੰਜਾਬੀ ਗਾਇਕ ਕੇ ਐੱਸ ਮੱਖਣ ਵਲੋਂ ਲਾਈਵ ਹੋ ਕੇ ਜੋ ਕਕਾਰਾਂ ਨੂੰ ਤਿਆਗਿਆ ਗਿਆ ਹੈ। ਸਿੱਖ ਭਾਈਚਾਰੇ ਵਿੱਚ ਕੇ ਐੱਸ ਮੱਖਣ ਦੀ ਇਸ ਹਰਕਤ ਨੂੰ ਲੈਕੇ ਕਾਫੀ ਗੁੱਸਾ ਹੈ। ਹੁਣ ਕੇ ਐੱਸ ਮੱਖਣ ਨੂੰ ਉਸਦੀ ਇਸ ਲਾਈਵ ਹੋਕੇ ਕੀਤੀ ਹਰਕਤ ਦਾ ਕਵੀਸ਼ਰੀ ਜੱਥਾ ਭਾਈ ਮਨਪ੍ਰੀਤ ਸਿੰਘ ਖਾਲਸਾ ਨੇ ਸਾਥੀਆਂ ਸਮੇਤ ਇੱਕ ਕਵਿਤਾ ਦੇ ਜ਼ਰੀਏ ਕਰਾਰ ਜਵਾਬ ਦਿੱਤਾ ਹੈ ਜੋ ਕਿ ਸਿੱਖ ਭਾਈਚਾਰੇ ਅੰਦਰ ਭਰੇ ਗੁੱਸੇ ਨੂੰ ਸਾਫ ਸਾਫ ਬਿਆਨ ਕਰ ਰਿਹਾ ਹੈ। ਦੱਸ ਦਈਏ ਕਿ ਕੇ ਐੱਸ ਮੱਖਣ ਦਾ ਕਹਿਣਾ ਸੀ ਉਸਨੇ ਲੋਕਾਂ ਦੇ ਤਾਅਨਿਆਂ ਤੋਂ ਤੰਗ ਆ ਕੇ ਇਹ ਕਦਮ ਚੁੱਕਿਆ ਹੈ ਪਰ ਉਸਦਾ ਇਹ ਕਦਮ ਉਸਨੂੰ ਸਿੱਖਾਂ ਦੇ ਗੁੱਸੇ ਦਾ ਪਾਤਰ ਬਣਾ ਗਿਆ। ਇਸ ਪੋਸਟ ਤੇ ਲਿਖਿਆ ਹੈ ਕਿ ਕੇ.ਐੱਸ ਮੱਖਣ ਨੂੰ ਮੇਰੀ ਇੱਕੋ ਰਾਏ ਹੈ ਹੁਣ ਆਪਣੇ ਨਾਮ ਮਗਰ ਕੁਮਾਰ ਜਾ ਚੰਦ ਲਾ ਲਵੇ। ਬਹੁਤ ਮੰਨ ਦੁੱਖੀ ਹੋਇਆ ਅੱਜ ਇਸ ਦੀ ਕਰਤੂਤ ਦੇਖ ਕੇ ਕਲਗੀਆਂ ਵਾਲੇ ਦੇ ਬਾਣੇ ਨੂੰ ਤਾਂ ਏਨਾਂ ਨੇ ਮਜ਼ਾਕ ਹੀ ਬਣਾ ਕੇ ਰੱਖ ਦਿੱਤਾ। ਜਦੋ ਜੀ ਕੀਤਾ ਬਾਣਾ ਪਾ ਲਿਆ ਜਦੋਂ ਜੀ ਕੀਤਾ ਲਾਹ ਤਾਂ ਇੱਕ ਕਵਿਤਾ ਰਾਹੀਂ ਦਰਦ ਬਿਆਨ ਕੀਤਾ।ਦੱਸ ਦਈਏ ਕਿ ਗੁਰਦਾਸ ਮਾਨ ਨੇ ਭੱਦੀ ਸ਼ਬਦਾਵਲੀ ਬੋਲ ਅਤੇ ਪੰਜਾਬੀ ਮਾਂ ਬੋਲੀ ਬਾਰੇ ਬਿਆਨ ਦੇ ਕੇ ਸਮੂਹ ਪੰਜਾਬੀਆਂ ਦੇ ਦਿਲੋਂ ਆਪਣੀ ਜਗ੍ਹਾ ਖਾਲੀ ਕਰਵਾ ਲਈ ਤੇ ਕੇ ਐੱਸ ਮੱਖਣ ਦੀ ਇਸ ਹਰਕਤ ਦੀ ਵੀ ਦੇਸ਼ਾਂ ਵਿਦੇਸ਼ਾਂ ‘ਚ ਬੈਠੇ ਪੰਜਾਬੀਆਂ ਵਲੋਂ ਗੱਡਕੇ ਨਿੰਦਾ ਕੀਤੀ ਜਾ ਰਹੀ ਹੈ। ਹੁਣ ਦੇਖਣ ਹੋਵੇਗਾ ਕਿ ਲੋਕਾਂ ਦੀ ਕਚਹਿਰੀ ‘ਚ ਇਹ ਕਲਾਕਾਰ ਆਪਣਾ ਕੀ ਪੱਖ ਰੱਖਣਗੇ।

About Jatin Kamboj