Home » News » PUNJAB NEWS » ਢੀਂਡਸਾ ਪਰਿਵਾਰ ਕਿਸੇ ਕੀਮਤ ‘ਤੇ ਨਹੀਂ ਲੜੇਗਾ ਲੋਕ ਸਭਾ ਦੀ ਚੋਣ – ਪਰਮਿੰਦਰ ਢੀਂਡਸਾ
dd

ਢੀਂਡਸਾ ਪਰਿਵਾਰ ਕਿਸੇ ਕੀਮਤ ‘ਤੇ ਨਹੀਂ ਲੜੇਗਾ ਲੋਕ ਸਭਾ ਦੀ ਚੋਣ – ਪਰਮਿੰਦਰ ਢੀਂਡਸਾ

ਤਪਾ ਮੰਡੀ- 2019 ‘ਚ ਆ ਰਹੀਆਂ ਲੋਕ ਸਭਾ ਦੀਆਂ ਚੋਣਾਂ ‘ਚ ਢੀਂਡਸਾ ਪਰਿਵਾਰ ਕਿਸੇ ਕੀਮਤ ‘ਤੇ ਚੋਣ ਨਹੀਂ ਲੜੇਗਾ ਅਤੇ ਪਾਰਟੀ ਹਾਈਕਮਾਨ ਜਿਸ ਵੀ ਉਮੀਦਵਾਰ ਨੂੰ ਟਿਕਟ ਦੇਵੇਗੀ ਉਸ ਦੀ ਢੀਂਡਸਾ ਪਰਿਵਾਰ ਤਨਦੇਹੀ ਨਾਲ ਮਦਦ ਕਰੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਤਪਾ ਵਿਖੇ ਮਦਨ ਲਾਲ ਗਰਗ ਦੇ ਭਤੀਜੇ ਦੀ ਹੋਈ ਬੇਵਕਤੀ ਮੌਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕੀਤਾ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਬਣੇ ਡੇਢ ਸਾਲ ਦੇ ਕਰੀਬ ਹੋ ਗਿਆ ਹੈ ਇਸ ਦੌਰਾਨ ਕਾਂਗਰਸ ਨੇ ਜਨਤਾ ਨਾਲ ਕੀਤੇ ਵਾਅਦਿਆਂ ‘ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਕਿਸਾਨਾਂ ਦੀਆਂ ਖੇਤੀ ਮੋਟਰਾਂ ‘ਤੇ ਉਲਟਾ ਬਿੱਲ ਲਗਾਉਣ ਜਾ ਰਹੀ ਹੈ।

About Jatin Kamboj