FEATURED NEWS News

ਤਰਨ-ਤਾਰਨ ਫੇਕ ਐਨਕਾਉਂਟਰ ‘ਚ 6 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ, 3 ਨੂੰ ਕੀਤਾ ਬਰੀ

ਨਵੀਂ ਦਿੱਲੀ : 1992-93 ਵਿੱਚ ਕੀਤੇ ਫੇਕ ਐਨਕਾਉਂਟਰ ਮਾਮਲੇ ਵਿੱਚ ਛੇ ਪੁਲਿਸ ਮੁਲਾਜਮਾਂ ਨੂੰ ਸੀਬੀਆਈ ਕੋਰਟ ਨੇ ਸਜਾ ਸੁਣਾਈ ਹੈ , ਜਦੋਂ ਕਿ ਤਿੰਨ ਨੂੰ ਬਰੀ ਕਰ ਦਿੱਤਾ। ਇਸ ਮਾਮਲੇ ਵਿੱਚ ਦੋਸ਼ੀ ਬਾਬਾ ਚਰਨ ਸਿੰਘ , ਮਿਰਜਾ ਸਿੰਘ , ਕੇਸਰ ਸਿੰਘ , ਗੁਰਦੇਵ ਸਿੰਘ , ਗਰਮੇਲ ਸਿੰਘ , ਬਲਵਿੰਦਰ ਸਿੰਘ ਸ਼ਾਮਲ ਹਨ। ਬਰੀ ਹੋਣ ਵਾਲਿਆਂ ਵਿੱਚ ਡਿਪਟੀ ਗੁਰਮੀਤ ਸਿੰਘ ਰੰਧਾਵਾ , ਐਸਪੀ ਕਸ਼ਮੀਰ ਸਿੰਘ ਗਾਰਾ ਅਤੇ ਨਿਰਮਲ ਸਿੰਘ ਏਐਸਆਈ ਸ਼ਾਮਲ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਫਰਜੀ ਏਨਕਾਉਂਟਰ ਵਿੱਚ ਕਤਲ ਦੇ ਦੋਸ਼ੀ ਤਿੰਨ ਪੁਲਿਸ ਅਧਿਕਾਰੀਆਂ ਨੂੰ ਮੁਆਫ਼ੀ ਕੇਸ ਮਾਮਲੇ ‘ਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਅਤੇ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਸੀ। ਇਸਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਇਸ ਬਾਰੇ ‘ਚ ਸਟੇਟਸ ਰਿਪੋਰਟ ਵੀ ਤਲਬ ਕਰ ਲਈ ਹੈ। ਪਟੀਸ਼ਨ ਦਾਖਲ ਕਰਦੇ ਹੋਏ ਮ੍ਰਿਤਕ ਮੁਖਤਿਆਰ ਸਿੰਘ ਦੇ ਪਿਤਾ ਹਰਭਜਨ ਸਿੰਘ ਨੇ ਤਿੰਨ ਪੁਲਿਸ ਅਧਿਕਾਰੀਆਂ ਨੂੰ ਮੁਆਫ਼ੀ ਦਿੱਤੇ ਜਾਣ ਨੂੰ ਹਾਈ ਕੋਰਟ ਵਿੱਚ ਚੁਣੋਤੀ ਦਿੱਤੀ ਹੈ।ਪਟੀਸ਼ਨਕਰਤਾ ਨੇ ਕਿਹਾ ਕਿ 1992 ਵਿੱਚ ਏਐਸਆਈ ਹਰਭਜਨ ਸਿੰਘ , ਐਸਆਈ ਅਜੀਤ ਅਤੇ ਇੰਸਪੈਕਟਰ ਅਮਰੀਕ ਸਿੰਘ ਨੇ ਉਨ੍ਹਾਂ ਦੇ ਬੇਟੇ ਦੀ ਫਰਜੀ ਐਨਕਾਉਂਟਰ ਵਿੱਚ ਹੱਤਿਆ ਕੀਤੀ ਸੀ। ਇਸ ਮਾਮਲੇ ਦੀ ਜਾਂਚ ਸੀਬੀਆਈ ਨੇ ਕੀਤੀ ਸੀ ਅਤੇ ਪਟਿਆਲਾ ਦੀ ਸੀਬੀਆਈ ਅਦਾਲਤ ਨੇ ਤਿੰਨਾਂ ਨੂੰ ਦੋਸ਼ੀ ਮਾਨ ਉਮਰਕੈਦ ਦੀ ਸਜ਼ਾ ਸੁਣਾਈ ਸੀ। ਪਟੀਸ਼ਨਕਰਤਾ ਨੇ ਕਿਹਾ ਕਿ ਮੁਆਫ਼ੀ ਦੇਣ ਨੂੰ ਲੈ ਕੇ ਸੁਪ੍ਰੀਮ ਕੋਰਟ ਦਿਸ਼ਾ ਨਿਰਦੇਸ਼ ਜਾਰੀ ਕਰ ਚੁੱਕਿਆ ਹੈ, ਜਿਸਦਾ ਪਾਲਣ ਕੀਤੇ ਬਿਨਾਂ ਪੰਜਾਬ ਸਰਕਾਰ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ‘ਤੇ ਤਿੰਨਾਂ ਦੀ ਮੁਆਫ਼ੀ ਉੱਤੇ ਵਿਚਾਰ ਕਰ ਰਹੀ ਹੈ।