Home » FEATURED NEWS » ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਵਾਲੇ ਹੁਣ ਨਹੀਂ ਬਚ ਸਕਣਗੇ
mm

ਦਰਿਆਵਾਂ ਨੂੰ ਪ੍ਰਦੂਸ਼ਿਤ ਕਰਨ ਵਾਲੇ ਹੁਣ ਨਹੀਂ ਬਚ ਸਕਣਗੇ

ਜਲੰਧਰ : ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਦਰਿਆਵਾਂ ਦੇ ਪ੍ਰਦੂਸ਼ਣ ਦਾ ਮੁੱਦਾ ਉਠਦਾ ਆ ਰਿਹਾ ਹੈ। ਸਰਕਾਰ ਤੇ ਬੁੱਧੀਜੀਵੀਆਂ ਦੇ ਨਾਲ ਨਾਲ ਆਮ ਲੋਕ ਵੀ ਇਸ ਤੋਂ ਚਿੰਤਤ ਹਨ। ਇਸ ਪ੍ਰਤੀ ਨੈਸ਼ਨਲ ਗ੍ਰੀਨ ਟਿਊਬਨਲ ਵੀ ਸਖ਼ਤ ਹੈ। ਖੰਡ ਮਿਲ ਤੋਂ ਸ਼ੀਰੇ ਦੀ ਲੀਕੇਜ਼ ਨਾਲ ਬਿਆਸ ਦਰਿਆ ‘ਚ ਫੈਲੇ ਪ੍ਰਦੂਸ਼ਣ ‘ਤੇ ਨੈਸ਼ਨਲ ਗ੍ਰੀਨ ਟਿਊਬਨਲ ਦੀ ਸਖਤੀ ਦਾ ਅਸਰ ਹੋਇਆ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਕਸਬਾ ਬਿਆਸ ਦੇ ਕੰਢੇ ਬਿਆਸ ਦਰਿਆ ‘ਚ ਸਪੈਸ਼ਲ ਸੈਂਸਰ ਲਗਾਉਣ ਜਾ ਰਿਹਾ ਹੈ, ਜਿਨ੍ਹਾਂ ਨੂੰ ਖ਼ਰੀਦਣ ਲਈ ਟੈਂਡਰਿੰਗ ਪ੍ਰੋਸੈਸ ਸ਼ੁਰੂ ਹੋ ਗਿਆ ਹੈ। ਇਹ ਸੈਂਸਰ ਪਾਣੀ ‘ਚ ਤੈਰਦੇ ਰਹਿੰਦੇ ਹਨ ਅਤੇ ਆਨਲਾਈਨ ਪਾਣੀ ਦੀ ਕੁਆਲਿਟੀ ਸਬੰਧੀ ਰਿਪੋਰਟ ਹਰ ਮਿੰਟ ਭੇਜਦੇ ਹਨ। ਇਸ ਤੋਂ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਲੀ ‘ਚ ਯਮੁਨਾ ਨਦੀ ‘ਚ ਅਜਿਹੇ ਸੈਂਸਰ ਲਗਾਏ ਸਨ। ਇਨ੍ਹਾਂ ਦੀ ਕੀਮਤ ਉਦੋਂ 24 ਲੱਖ ਰੁਪਏ ਯੂਨਿਟ ਸੀ। ਉਂਝ ਤਾਂ ਬਿਆਸ ਅੰਮ੍ਰਿਤਸਰ ਅਤੇ ਕਪੂਰਥਲਾ ‘ਚ ਆਉਂਦਾ ਹੈ ਪਰ ਜਲੰਧਰ ਰੀਜ਼ਨ ਨਾਲ ਕਾਲਾ ਸੰਘਿਆਂ ਡਰੇਨ ਜ਼ਰੀਏ ਸਤਲੁਜ-ਬਿਆਸ ਹਰੀਕੇ ਲਿੰਕੇਜ ‘ਚ ਡਿੱਗਦੀ ਗੰਦਗੀ ਦਾ ਅਸਰ ਵੀ ਸੈਂਸਰ ਤੋਂ ਪਤਾ ਚਲ ਸਕੇਗਾ। ਸੈਂਸਰ ਪਹਿਲਾਂ ਨਹਿਰ ਦੀ ਸ਼ੁਰੂਆਤ, ਫਿਰ ਵਿਚਕਾਰ ਅਤੇ ਫਿਰ ਅਖ਼ੀਰ ‘ਤੇ ਲੱਗੇਗਾ।

About Jatin Kamboj