Home » FEATURED NEWS » ਦਲਜੀਤ ਢਿੱਲੋਂ ਦਾ ਮੋਬਾਈਲ ਫ਼ੋਨ ਬਰਾਮਦ, ਕਰਾਇਆ ਗਿਆ ਡੋਪ ਟੈੱਸਟ
ds

ਦਲਜੀਤ ਢਿੱਲੋਂ ਦਾ ਮੋਬਾਈਲ ਫ਼ੋਨ ਬਰਾਮਦ, ਕਰਾਇਆ ਗਿਆ ਡੋਪ ਟੈੱਸਟ

ਚੰਡੀਗੜ, 10 ਜੁਲਾਈ – ਔਰਤਾਂ ਨੂੰ ਨਸ਼ਿਆਂ ‘ਚ ਧੱਕਣ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰਖ਼ਾਸਤ ਡੀ. ਐਸ. ਪੀ. ਦਲਜੀਤ ਸਿੰਘ ਢਿੱਲੋਂ ਨੂੰ ਅੱਜ ਪੁਲਿਸ ਰਿਮਾਂਡ ਤੋਂ ਬਾਅਦ ਮੋਹਾਲੀ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਅਦਾਲਤ ਨੇ ਢਿੱਲੋਂ ਨੂੰ ਦੋ ਦਿਨਾਂ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਪੁਲਿਸ ਨੇ ਢਿੱਲੋਂ ਦਾ ਮੋਬਾਈਲ ਫ਼ੋਨ ਬਰਾਮਦ ਕੀਤਾ ਹੈ। ਹੁਣ ਉਸ ਦੇ ਲਿੰਕ ਤਲਾਸ਼ੇ ਜਾਣਗੇ। ਉੱਥੇ ਹੀ, ਦਲਜੀਤ ਸਿੰਘ ਢਿੱਲੋਂ ਦਾ ਡੋਪ ਟੈਸਟ ਵੀ ਕਰਾਇਆ ਗਿਆ ਹੈ ਤੇ ਉਹ ਡੋਪ ਟੈੱਸਟ ‘ਚ ਪਾਸ ਹੈ।

About Jatin Kamboj