FEATURED NEWS News

ਦਿੱਲੀ ਹਿੰਸਾ- ਅੱਧੀ ਰਾਤ ਨੂੰ ਹਾਈ ਕੋਰਟ ਜੱਜ ਦੇ ਘਰ ਹੋਈ ਸੁਣਵਾਈ

ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ‘ਤੇ ਟਕਰਾਅ ਦੇ ਕਾਰਨ ਹੋਈ ਹਿੰਸਾ ਮਾਮਲੇ ਵਿਚ ਦਿੱਲੀ ਹਾਈ ਕੋਰਟ ਵਿਚ ਅੱਧੀ ਰਾਤ ਨੂੰ ਸੁਣਵਾਈ ਹੋਈ। ਜਸਟਿਸ ਐਸ. ਮੁਰਲੀਧਰ ਦੇ ਘਰ ਮੰਗਲਵਾਰ ਦੇਰ ਰਾਤ ਹੋਈ ਸੁਣਵਾਈ ਵਿਚ ਹਾਈ ਕੋਰਟ ਨੇ ਦਿੱਲੀ ਪੁਲਿਸ ਨੂੰ ਮੁਸਤਫ਼ਬਾਦ ਦੇ ਇਕ ਹਸਪਤਾਲ ਤੋਂ ਐਂਬੂਲੈਂਸ ਨੂੰ ਸੁਰੱਖਿਅਤ ਰਾਸਤਾ ਅਤੇ ਮਰੀਜਾਂ ਨੂੰ ਸਰਕਾਰੀ ਹਸਪਤਾਲ ਵਿਚ ਸ਼ਿਫਟ ਕਰਨ ਦਾ ਨਿਰਦੇਸ਼ ਦਿੱਤਾ। ਇਸ ਦੇ ਨਾਲ ਹੀ ਸਟੇਟਸ ਰਿਪੋਰਟ ਤਲਬ ਕੀਤੀ ਗਈ। ਅੱਜ ਦੁਪਹਿਰ 2.15 ‘ਤੇ ਫਿਰ ਸੁਣਵਾਈ ਹੋਵੇਗੀ। ਦਿੱਲੀ ਹਿੰਸਾ ਮਾਮਲੇ ਵਿਚ ਰਾਹੁਲ ਰਾਏ ਨੇ ਪਟੀਸ਼ਨ ਦਾਖਲ ਕੀਤੀ ਸੀ। ਇਸ ਪਟੀਸ਼ਨ ਦੀ ਪੈਰਵੀ ਸੀਨੀਅਰ ਵਕੀਲ ਸੁਰੂਰ ਮੰਡੇਰ ਅਤੇ ਚਿਰਾਯੂ ਜੈਨ ਕਰ ਰਹੇ ਹਨ। ਅਪਣੇ ਫੈਸਲੇ ਵਿਚ ਜਸਟਿਸ ਐਸ ਮੁਰਲੀਧਰ ਨੇ ਕਿਹਾ ਕਿ ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਜੀਐਸ ਸਿਸਤਾਨੀ ਬਾਹਰ ਹਨ। ਮਾਮਲਾ ਕਾਫ਼ੀ ਗੰਭੀਰ ਹੈ ਅਥੇ ਜ਼ਖਮੀਆਂ ਨੂੰ ਇਲਾਜ ਨਹੀਂ ਮਿਲ ਪਾ ਰਿਹਾ ਹੈ। ਇਸੇ ਕਾਰਨ ਮਾਮਲੇ ਦੀ ਅੱਧੀ ਰਾਤ ਨੂੰ ਸੁਣਵਾਈ ਕੀਤੀ ਜਾ ਰਹੀ ਹੈ। ਅੱਧੀ ਰਾਤ ਨੂੰ ਸੁਣਵਾਈ ਦੌਰਾਨ ਐਸ. ਮੁਰਲੀਧਰਨ ਨੇ ਅਲ ਹਿੰਦ ਹਸਪਤਾਲ ਦੇ ਡਾਕਟਰ ਅਨਵਰ ਨਾਲ ਗੱਲਬਾਤ ਕੀਤੀ ਅਤੇ ਹਾਲਾਤ ਸਬੰਧੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ।