Home » News » PUNJAB NEWS » ਦੀਵਾਲੀ ‘ਤੇ ਪੰਜਾਬ ‘ਚ ਅੱਤਵਾਦੀ ਹਮਲੇ ਦਾ ਖਤਰਾ, ਪੁਲਸ ਸਖਤ
b

ਦੀਵਾਲੀ ‘ਤੇ ਪੰਜਾਬ ‘ਚ ਅੱਤਵਾਦੀ ਹਮਲੇ ਦਾ ਖਤਰਾ, ਪੁਲਸ ਸਖਤ

ਦੀਨਾਨਗਰ : ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਪੰਜਾਬ ‘ਚ ਅੱਤਵਾਦੀ ਵਾਰਦਾਤ ਦੇ ਖਦਸ਼ੇ ਦੇ ਚੱਲਦੇ ਜ਼ਿਲਾ ਪੁਲਸ ਮੁਖੀ ਸਵਰਨਦੀਪ ਸਿੰਘ ਦੀ ਅਗਵਾਈ ਹੇਠ ਦੀਨਾਨਗਰ ਪੁਲਸ ਵਲੋਂ ਪਠਾਨਕੋਟ-ਅੰਮ੍ਰਿਤਸਰ ਹਾਈਵੇ ‘ਤੇ ਨਾਕਾ ਲਗਾਇਆ ਗਿਆ। ਪੁਲਸ ਵਲੋਂ ਡੌਗ ਸਕੁਆਇਡ ਅਤੇ ਬੰਬ-ਰੋਧਕ ਦਸਤੇ ਨਾਲ ਜੰਮੂ-ਕਸ਼ਮੀਰ ਤੋਂ ਆ ਰਹੀਆਂ ਗੱਡੀਆਂ, ਕਾਰਾ ਅਤੇ ਹੋਰ ਸਾਮਾਨ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਐੱਸ. ਐੱਸ. ਪੀ. ਸਵਰਨਦੀਪ ਸਿੰਘ ਨੇ ਬੱਸ ਯਾਤਰੀਆਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਨੂੰ ਆਸੇ-ਪਾਸੇ ਕੋਈ ਸ਼ੱਕੀ ਸਾਮਾਨ ਜਾਂ ਵਸਤੂ ਨਜ਼ਰ ਆਉਂਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਸ ਹੈਲਪ ਲਾਈਨ ਨੰਬਰ ‘ਤੇ ਦਿੱਤੀ ਜਾਵੇ।

About Jatin Kamboj