Home » News » AUSTRALIAN NEWS » ਦੁਨੀਆ ‘ਚ ਸਭ ਤੋਂ ਵੱਧ ਦਿੱਤੀ ਜਾਣ ਵਾਲੀ ਦਵਾਈ ਐਂਟੀਬਾਇਓਟਕਿਸ ਦਾ ਅਸਰ ਹੋ ਰਿਹੈ ਬੇਅਸਰ
ਐਂਟੀਬਾਇਓਟਕਿਸ  ਬੇਅਸਰ

ਦੁਨੀਆ ‘ਚ ਸਭ ਤੋਂ ਵੱਧ ਦਿੱਤੀ ਜਾਣ ਵਾਲੀ ਦਵਾਈ ਐਂਟੀਬਾਇਓਟਕਿਸ ਦਾ ਅਸਰ ਹੋ ਰਿਹੈ ਬੇਅਸਰ

ਸਿਡਨੀ- ਭਾਰਤ ਸਮੇਤ ਕਈ ਦੇਸ਼ਾਂ ਵਿਚ ਐਂਟੀਬਾਇਓਟਿਕ ਦਵਾਈਆਂ ਦੀ ਸਪਲਾਈ ਵਧਣ ਨਾਲ ਸੰਸਾਰਿਕ ਪੱਧਰ ‘ਤੇ ਐਂਟੀਬਾਇਓਟਿਕਸ ਦਾ ਅਸਰ ਬੁਰੀ ਤਰ੍ਹਾਂ ਬੇਅਸਰ ਹੁੰਦਾ ਜਾ ਰਿਹਾ ਹੈ। ਅਜਿਹਾ ਇਕ ਖੋਜ ਵਿਚ ਸਾਹਮਣੇ ਆਇਆ ਹੈ, ਜਿਸ ਵਿਚ ਕਾਨੂੰਨ ਨੂੰ ਬਿਹਤਰ ਤਰੀਕੇ ਨਾਲ ਤੁਰੰਤ ਲਾਗੂ ਕਰਨ ਦੀ ਲੋੜ ਦੱਸੀ ਗਈ ਹੈ। ਖੋਜ ਵਿਚ ਪਾਇਆ ਗਿਆ ਹੈ ਕਿ ਸਾਲ 2000 ਅਤੇ 2010 ਵਿਚਾਲੇ ਐਂਟੀਬਾਇਓਟਿਕਸ ਦੀ ਖਪਤ ਸੰਸਾਰਿਕ ਰੂਪ ਨਾਲ ਵਧੀ ਹੈ ਅਤੇ ਇਹ 50 ਅਰਬ ਤੋਂ 70 ਅਰਬ ਮਾਣਕ ਇਕਾਈ ਹੋ ਗਈ ਹੈ। ਇਸ ਦੀ ਵਰਤੋਂ ਵਿਚ ਵਾਧੇ ਵਿਚ ਪ੍ਰਮੁਖ ਰੂਪ ਨਾਲ ਭਾਰਤ, ਚੀਨ, ਬ੍ਰਾਜ਼ੀਲ, ਰੂਸ ਤੇ ਦੱਖਣ ਅਫਰੀਕਾ ਵਿਚ ਹੋਈ ਹੈ। ਆਸਟਰੇਲੀਆ ਦੀ ਕਵੀਂਸਲੈਂਡ ਯੂਨੀਵਰਸਿਟੀ ਦੇ ਇਮਾਨਅਲ ਅਡੇਵੁਈ ਨੇ ਕਿਹਾ ਕਿ ਐਂਟੀਬਾਇਓਟਿਕ ਦੀ ਵੱਧ ਵਰਤੋਂ ਐਂਟੀਬਾਇਓਟਿਕ ਦੇ ਪ੍ਰਤੀਰੋਧ ਦੇ ਫੈਲਾਅ ਅਤੇ ਵਿਕਾਸ ਨੂੰ ਸਹੂਲਤ ਭਰਪੂਰ ਬਣਾ ਸਕਦੀ ਹੈ। ਉਦਾਹਰਣ ਲਈ ਲਗਭਗ 57 ਹਜ਼ਾਰ ਨਵਜੰੰਮੇ ਸੈਪਸਿਸ ਦੀਆਂ ਮੌਤਾਂ ਐਂਟੀਬਾਇਓਟਿਕ ਪ੍ਰਤੀਰੋਧੀ ਇਨਫੈਕਸ਼ਨ ਕਾਰਨ ਹੁੰਦੀਆਂ ਹਨ। ਇਸ ਨਾਲ ਅਮਰੀਕਾ ਵਿਚ ਸਾਲਾਨਾ 20 ਲੱਖ ਇਨਫੈਕਸ਼ਨ ਤੇ 23 ਹਜ਼ਾਰ ਮੌਤਾਂ ਹੁੰਦੀਆਂ ਹਨ ਅਤੇ ਯੂਰਪ ਵਿਚ ਹਰ ਸਾਲ ਲਗਭਗ 25000 ਮੌਤਾਂ ਹੁੰਦੀਆਂ ਹਨ।

About Jatin Kamboj