Home » News » AUSTRALIAN NEWS » ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ ਬਣਿਆ ਵਿਆਨਾ ਤੇ ਮੈਲਬੌਰਨ
melbourne

ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ ਬਣਿਆ ਵਿਆਨਾ ਤੇ ਮੈਲਬੌਰਨ

ਮੈਲਬੌਰਨ- ਇੰਗਲੈਂਡ ਦੀ ਇਕ ਸੰਸਥਾ ਵਲੋਂ ਕਰਵਾਏ ਗਏ ਤਾਜ਼ਾ ਸਰਵੇਖਣ ਵਿਚ ਯੂਰਪੀ ਦੇਸ਼ ਆਸਟ੍ਰੀਆ ਦੀ ਰਾਜਧਾਨੀ ਵਿਆਨਾ ਨੂੰ ਪਹਿਲੀ ਵਾਰ ਦੁਨੀਆ ਦਾ ਸਭ ਤੋਂ ਵਧੀਆ ਰਹਿਣਯੋਗ ਸ਼ਹਿਰ ਐਲਾਨਿਆ ਗਿਆ ਹੈ। ਪਿਛਲੇ 7 ਸਾਲਾਂ ਤੋਂ ਲਗਾਤਾਰ ਪਹਿਲੇ ਸਥਾਨ ਤੇ ਕਾਬਜ਼ ਆਸਟ੍ਰੇਲੀਆ ਦੇ ਖੂਬਸੂਰਤ ਸ਼ਹਿਰ ਮੈਲਬੌਰਨ ਨੂੰ ਇਸ ਸਾਲ ਦੂਜਾ ਦਰਜਾ ਪ੍ਰਾਪਤ ਹੋਇਆ ਹੈ। ਇਹ ਸਰਵੇਖਣ ਵਿਸ਼ਵ ਦੇ 140 ਸ਼ਹਿਰਾਂ ‘ਚ ਕਰਵਾਇਆ ਗਿਆ ਅਤੇ ਇਹ ਵਧੀਆ ਸਿਹਤ ਸਹੂਲਤਾਂ, ਵਾਤਾਵਰਣ, ਉੱਚ ਸਿੱਖਿਆ, ਬੁਨਿਆਦੀ ਢਾਂਚਾ ਅਤੇ ਸੱਭਿਆਚਾਰ ‘ਤੇ ਆਧਾਰਿਤ ਸੀ। ਜਾਪਾਨ ਦੇ ਸ਼ਹਿਰ ਓਸਾਕਾ ਨੂੰ ਤੀਜਾ, ਕੈਨੇਡਾ ਦੇ ਸ਼ਹਿਰ ਕੈਲਗਰੀ ਨੂੰ ਚੌਥਾ ਅਤੇ ਸਿਡਨੀ ਨੂੰ ਪੰਜਵਾਂ ਸਥਾਨ ਹਾਸਲ ਹੋਇਆ ਹੈ। ਇਸ ਦਰਜਾਬੰਦੀ ਵਿਚ ਵੈਨਕੂਵਰ ਨੂੰ ਛੇਵਾਂ, ਟੋਕੀਓ ਨੂੰ ਸੱਤਵਾਂ, ਟੋਰਾਂਟੋ ਨੂੰ ਅੱਠਵਾਂ ਦਰਜਾ ਪ੍ਰਾਪਤ ਹੋਇਆ ਹੈ। ਡੈਨਮਾਰਕ ਦਾ ਸ਼ਹਿਰ ਕਾਪਨਹੇਗਨ ਨੌਵੇਂ ਅਤੇ ਆਸਟ੍ਰੇਲੀਆਈ ਸ਼ਹਿਰ ਐਡੀਲੇਡ ਦਸਵੇਂ ਸਥਾਨ ‘ਤੇ ਸ਼ੁਮਾਰ ਹੋਇਆ ਹੈ। ਸਰਵੇਖਣ ਅਨੁਸਾਰ ਸਭ ਤੋਂ ਘੱਟ ਰਹਿਣਯੋਗ ਸ਼ਹਿਰਾਂ ਵਿਚ ਦਮਾਸਸ, ਢਾਕਾ, ਲਾਊਸ, ਕਰਾਚੀ, ਪੋਰਟ ਮੋਰਸਬੀ, ਹਰਾਰੇ ਅਤੇ ਤ੍ਰਿਪੋਲੀ ਆਦਿ ਐਲਾਨੇ ਗਏ ਹਨ।

About Jatin Kamboj