Home » News » SPORTS NEWS » ਦੂਜੇ ਟੀ-20 ਮੈਚ ‘ਚ ਜਿੱਤ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ
za

ਦੂਜੇ ਟੀ-20 ਮੈਚ ‘ਚ ਜਿੱਤ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ

ਨਿਊਜੀਲੈਂਡ : ਪਹਿਲੇ ਮੈਚ ਵਿਚ ਸ਼ਰਮਨਾਕ ਹਾਰ ਤੋਂ ਬਾਅਦ ਭਾਰਤੀ ਟੀਮ ਸ਼ੁੱਕਰਵਾਰ ਨੂੰ ਨਿਊਜੀਲੈਂਡ ਦੇ ਵਿਰੁਧ ਦੂਜਾ ਟੀ-20 ਮੈਚ ਜਿੱਤ ਕੇ ਸੀਰੀਜ਼ ਵਿਚ ਵਾਪਸੀ ਕਰਨ ਦੇ ਇਰਾਦੇ ਨਾਲ ਉਤਰੇਗੀ। ਬੁੱਧਵਾਰ ਨੂੰ ਭਾਰਤ ਨੂੰ ਟੀ-20 ਕ੍ਰਿਕੇਟ ਵਿਚ ਦੌੜਾਂ ਦੇ ਅੰਤਰ ਨਾਲ ਸਭ ਤੋਂ ਵੱਡੀ ਹਾਰ ਝੱਲਣੀ ਪਈ ਸੀ। ਉਸ ਦੇ 24 ਘੰਟੇ ਬਾਅਦ ਹੀ ਦੂਜੇ ਮੈਚ ਲਈ ਉਤਰਨ ਵਾਲੀ ਭਾਰਤੀ ਟੀਮ ਦੇ ਕੋਲ ਜ਼ਿਆਦਾ ਸਮਾਂ ਨਹੀਂ ਹੈ। ਪਹਿਲੇ ਮੈਚ ਵਿਚ ਕੁੱਝ ਵੀ ਭਾਰਤ ਦੇ ਪੱਖ ਵਿਚ ਨਹੀਂ ਰਿਹਾ ਸੀ। ਨਿਊਜੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚਾਰ ਵਿਕੇਟ ਉਤੇ 219 ਦੌੜਾਂ ਬਣਾਈਆਂ ਸਨ।ਸਲਾਮੀ ਬੱਲੇਬਾਜ਼ ਟਿਮ ਨੇ ਭਾਰਤੀ ਗੇਂਦਬਾਜਾਂ ਨੂੰ ਉਧੇੜਦੇ ਹੋਏ 43 ਗੇਂਦਾਂ ਵਿਚ 84 ਦੌੜਾਂ ਬਣਾਈਆਂ ਸਨ। ਭਾਰਤੀ ਗੇਂਦਬਾਜਾਂ ਨੂੰ ਉਨ੍ਹਾਂ ਦੇ ਬੱਲੇ ਉਤੇ ਰੋਕ ਲਗਾਉਣ ਦੀ ਰਣਨੀਤੀ ਬਣਾਉਣੀ ਹੋਵੇਗੀ। ਭੁਵਨੇਸ਼ਵਰ ਕੁਮਾਰ, ਹਾਰਦਿਕ ਪਾਂਡਿਆ ਅਤੇ ਖਲੀਲ ਅਹਿਮਦ ਸਾਰੇ ਬਹੁਤ ਮਹਿੰਗੇ ਸਾਬਤ ਹੋਏ। ਭਾਰਤੀ ਟੀਮ ਅਹਿਮਦ ਦੀ ਜਗ੍ਹਾਂ ਸਿਧਾਰਥ ਕੌਲ ਜਾਂ ਮੁਹੰਮਦ ਸਿਰਾਜ ਨੂੰ ਉਤਾਰ ਸਕਦੀ ਹੈ। ਸਪਿਨਰ ਕਰੁਣਾਲ ਪਾਂਡਿਆ ਅਤੇ ਯੁਜਵਿੰਦਰ ਚਹਿਲ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਦੂਜੇ ਮੈਚ ਵਿਚ ਕੁਲਦੀਪ ਯਾਦਵ ਨੂੰ ਉਤਾਰਿਆ ਜਾ ਸਕਦਾ ਹੈ।

About Jatin Kamboj