Home » FEATURED NEWS » ਦੇਸ਼ ’ਚ ਐਮਰਜੈਂਸੀ ਦੇ ਐਲਾਨ ਤੋਂ ਠੀਕ 13 ਦਿਨ ਪਹਿਲਾਂ ਕੀ-ਕੀ ਹੋਇਆ ਸੀ, ਜਾਣੋ 7 ਵੱਡੀਆਂ ਗੱਲਾਂ
ww

ਦੇਸ਼ ’ਚ ਐਮਰਜੈਂਸੀ ਦੇ ਐਲਾਨ ਤੋਂ ਠੀਕ 13 ਦਿਨ ਪਹਿਲਾਂ ਕੀ-ਕੀ ਹੋਇਆ ਸੀ, ਜਾਣੋ 7 ਵੱਡੀਆਂ ਗੱਲਾਂ

ਨਵੀਂ ਦਿੱਲੀ : ਅੱਜ ਤੋਂ ਠੀਕ 44 ਸਾਲ ਪਹਿਲਾਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਭਾਰਤ ਦੇ ਸੰਵਿਧਾਨ ਵਿਚ ਦਿਤੇ ਗਏ ਨਾਗਰਿਕਾਂ ਦੇ ਮੁੱਢਲੇ ਅਧਿਕਾਰ ਖੋਹ ਲਏ ਗਏ ਸਨ। ਸਾਲ 1975 ਵਿਚ ਕਾਂਗਰਸ ਦੀ ਸੀਨੀਅਰ ਨੇਤਾ ਅਤੇ ਤੱਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 25 ਜੂਨ ਨੂੰ ਐਮਰਜੈਂਸੀ ਦਾ ਐਲਾਨ ਕੀਤਾ ਸੀ। ਉਨ੍ਹਾਂ ਦੇ ਇਸ ਫ਼ੈਸਲੇ ਤੋਂ ਬਾਅਦ ਸਰਕਾਰ ਦਾ ਵਿਰੋਧ ਕਰਨ ਵਾਲੇ ਹਰ ਨੇਤਾ, ਨੌਜਵਾਨ ਨੂੰ ਸਲਾਖਾਂ ਦੇ ਪਿੱਛੇ ਖੜ੍ਹਾ ਕਰ ਦਿਤਾ ਗਿਆ। ਪ੍ਰੈੱਸ ਦੀ ਆਜ਼ਾਦੀ ਉਤੇ ਸਰਕਾਰੀ ਪਹਿਰਾ ਲਾਗੂ ਹੋ ਗਿਆ ਅਤੇ ਵਿਰੋਧੀ ਪੱਖ ਦੇ ਸਾਰੇ ਵੱਡੇ ਨੇਤਾਵਾਂ ਨੂੰ ਜੇਲ੍ਹ ਭੇਜ ਦਿਤਾ ਗਿਆ। ਅੱਜ ਅਸੀਂ ਰਾਜਨੀਤੀ ਵਿਚ ਜਿਨ੍ਹਾਂ ਜ਼ਿਆਦਾਤਰ ਵੱਡੇ ਚਿਹਰਿਆਂ ਨੂੰ ਵੇਖਦੇ ਹਾਂ ਉਹ ਐਮਰਜੈਂਸੀ ਦੇ ਸਮੇਂ ’ਚ ਹੀ ਆਏ ਸਨ। ਲਗਭੱਗ 19 ਮਹੀਨੇ ਤੱਕ ਦੇਸ਼ ਵਿਚ ਐਮਰਜੈਂਸੀ ਲਾਗੂ ਰਹੀ ਸੀ ਅਤੇ ਪਰ ਇਸ ਦੇ ਠੀਕ ਬਾਅਦ ਹੋਈਆਂ ਚੋਣਾਂ ਵਿਚ ਕਾਂਗਰਸ ਦੀ ਬੁਰੀ ਤਰ੍ਹਾਂ ਨਾਲ ਹਾਰ ਹੋਈ ਸੀ ਅਤੇ ਦੇਸ਼ ਵਿਚ ਪਹਿਲੀ ਵਾਰ ਗ਼ੈਰ ਕਾਂਗਰਸ ਸਰਕਾਰ ਬਣੀ ਸੀ। ਐਮਰਜੈਂਸੀ ਨੂੰ ਦੇਸ਼ ਦੇ ਲੋਕਤੰਤਰ ਵਿਚ ਕਾਲੇ ਧੱਬੇ ਦੀ ਤਰ੍ਹਾਂ ਵੇਖਿਆ ਜਾਂਦਾ ਹੈ। ਐਮਰਜੈਂਸੀ ਤੋਂ ਪਹਿਲਾਂ ਇਸ ਦਾ ਪਿਛੋਕੜ ਅਤੇ ਘਟਨਾਕ੍ਰਮ ਬਹੁਤ ਲੰਮਾ ਰਿਹਾ ਹੈ ਪਰ ਇਸ ਦੇ ਐਲਾਨ ਤੋਂ ਲਗਭੱਗ 13 ਦਿਨ ਪਹਿਲਾਂ ਕੀ-ਕੀ ਹੋਇਆ ਸੀ ਇਸ ਨੂੰ ਜਾਨਣਾ ਵੀ ਜ਼ਰੂਰੀ ਹੈ।
ਐਮਰਜੈਂਸੀ ਨਾਲ ਜੁੜੀਂ 7 ਅਹਿਮ ਗੱਲਾਂ ਇਹ ਹਨ।
1. 12 ਜੂਨ, 1975 : ਇਲਾਹਾਬਾਦ ਹਾਈਕੋਰਟ ਵਲੋਂ ਇੰਦਰਾ ਗਾਂਧੀ ਨੂੰ ਰਾਇਬਰੇਲੀ ਵਿਚ ਹੋਈਆਂ ਚੋਣਾਂ ਦੌਰਾਨ ਹੋਈ ਗੜਬੜੀ ਦਾ ਦੋਸ਼ੀ ਪਾਇਆ ਗਿਆ ਅਤੇ ਛੇ ਸਾਲ ਲਈ ਅਹੁਦੇ ਤੋਂ ਬੇਦਖ਼ਲ ਕਰ ਦਿਤਾ ਗਿਆ। ਜਨਤਾ ਪਾਰਟੀ ਦੇ ਨੇਤਾ ਰਾਜ ਨਾਰਾਇਣ ਨੇ 1971 ਵਿਚ ਰਾਇਬਰੇਲੀ ਵਿਚ ਚੋਣ ਹਾਰਨ ਤੋਂ ਬਾਅਦ ਅਦਾਲਤ ਵਿਚ ਸ਼ਿਕਾਇਤ ਕੀਤੀ ਸੀ।
2. 24 ਜੂਨ, 1975: ਇਲਾਹਾਬਾਦ ਹਾਈਕੋਰਟ ਦਾ ਫ਼ੈਸਲਾ ਸੁਪਰੀਮ ਕੋਰਟ ਪਹੁੰਚਿਆ ਅਤੇ ਉਥੇ ਵੀ ਇੰਦਰਾ ਗਾਂਧੀ ਨੂੰ ਝਟਕਾ ਲਗਾ ਅਤੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਪਰ ਨਾਲ ਹੀ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਬਣੇ ਰਹਿਣ ਦੀ ਇਜਾਜ਼ਤ ਦੇ ਦਿਤੀ ਗਈ।
3. 25 ਜੂਨ, 1975: ਕਾਂਗਰਸ ਦੇ ਨੇਤਾ ਰਹੇ ਜੈ ਪ੍ਰਕਾਸ਼ ਨਾਰਾਇਣ ਨੇ ਇੰਦਰਾ ਗਾਂਧੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅੰਦੋਲਨ ਦੀ ਸ਼ੁਰੂਆਤ ਕੀਤੀ ਜਿਸ ਨੂੰ ‘ਸੰਪੂਰਨ ਕ੍ਰਾਂਤੀ’ ਕਿਹਾ ਗਿਆ ਅਤੇ ਦੇਸ਼ ਭਰ ਵਿਚ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ।
4. 25 ਜੂਨ, 1975: ਰਾਸ਼ਟਰਪਤੀ ਫਖਰੁੱਦੀਨ ਅਲੀ ਅਹਿਮਦ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਹਿਣ ’ਤੇ ਭਾਰਤੀ ਸੰਵਿਧਾਨ ਦੀ ਧਾਰਾ 352 ਦੇ ਅਧੀਨ ਐਮਰਜੈਂਸੀ ਦਾ ਐਲਾਨ ਕਰ ਦਿਤਾ। ਐਮਰਜੈਂਸੀ ਵਿਚ ਚੋਣਾਂ ਮੁਲਤਵੀ ਹੋ ਗਈਆਂ ਅਤੇ ਨਾਗਰਿਕ ਅਧਿਕਾਰਾਂ ਨੂੰ ਖ਼ਤਮ ਕਰਕੇ ਮਨਮਾਨੀ ਕੀਤੀ ਗਈ। ਸੰਵਿਧਾਨਿਕ ਪ੍ਰਬੰਧਾਂ ਦੇ ਤਹਿਤ ਪ੍ਰਧਾਨ ਮੰਤਰੀ ਦੀ ਸਲਾਹ ਉਤੇ ਉਹ ਹਰ ਛੇ ਮਹੀਨੇ ਬਾਅਦ 1977 ਤੱਕ ਐਮਰਜੈਂਸੀ ਦੀ ਮਿਆਦ ਵਧਾਉਂਦੇ ਰਹੇ।
5. ਸਤੰਬਰ, 1976: ਪੁਰਸ਼ ਨਸਬੰਦੀ ਕੀਤੀ ਗਈ। ਲੋਕਾਂ ਨੂੰ ਇਸ ਤੋਂ ਬਚਣ ਲਈ ਲੰਮੇ ਸਮੇਂ ਤੱਕ ਲੁਕੇ ਰਹਿਣ ਲਈ ਮਜਬੂਰ ਹੋਣਾ ਪਿਆ।
6. 18 ਜਨਵਰੀ, 1977: ਇੰਦਰਾ ਗਾਂਧੀ ਨੇ ਲੋਕਸਭਾ ਭੰਗ ਕਰ ਦਿਤੀ ਅਤੇ ਮਾਰਚ ਵਿਚ ਆਮ ਚੋਣਾਂ ਦਾ ਐਲਾਨ ਕਰ ਦਿਤਾ। ਸਾਰੇ ਨੇਤਾਵਾਂ ਨੂੰ ਰਿਹਾਅ ਕਰ ਦਿਤਾ ਗਿਆ।
7. 23 ਮਾਰਚ, 1977: ਐਮਰਜੈਂਸੀ ਖ਼ਤਮ ਹੋਈ।

About Jatin Kamboj