Home » FEATURED NEWS » ‘ਦੇਸ਼ ਦੀ ਵੰਡ ਆਧੁਨਿਕ ਭਾਰਤ ਦੀ ਸਭ ਤੋਂ ਵੱਡੀ ਭੁੱਲ’
jj

‘ਦੇਸ਼ ਦੀ ਵੰਡ ਆਧੁਨਿਕ ਭਾਰਤ ਦੀ ਸਭ ਤੋਂ ਵੱਡੀ ਭੁੱਲ’

ਨਵੀਂ ਦਿੱਲੀ : ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ ਦੇਸ਼ ਦੀ ਵੰਡ ਆਧੁਨਿਕ ਭਾਰਤ ਦੀ ਸਭ ਤੋਂ ਵੱਡੀ ਭੁੱਲ ਸੀ। ਉਹਨਾਂ ਨੇ ਕਿਹਾ ਕਿ ਕੁਝ ਲੋਕਾਂ ਕਾਰਨ ਦੇਸ਼ ਦੀ ਵੰਡ ਹੋਈ। ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਇਹ ਵੰਡ ਨਹੀਂ ਹੁੰਦੀ ਤਾਂ ਅੱਜ ਦੀ ਤਰ੍ਹਾਂ ਜੰਮੂ-ਕਸ਼ਮੀਰ ‘ਤੇ ਚਰਚਾ ਨਹੀਂ ਹੁੰਦੀ। ਦਿੱਲੀ ਵਿਚ ਵਿਸ਼ਵ ਹਿੰਦੀ ਪਰਿਸ਼ਦ ਦੇ ਇਕ ਸਮਾਰੋਹ ਵਿਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਿਹਾ ਕਿ, ‘ਦੇਸ਼ ਵੀ ਵੰਡ ਆਧੁਨਿਕ ਭਾਰਤ ਦੀ ਸਭ ਤੋਂ ਵੱਡੀ ਭੁੱਲ ਸੀ। ਗਾਂਧੀ ਜੀ ਨੇ ਕਿਹਾ ਕਿ ਦੇਸ਼ ਦੀ ਵੰਡ ਉਹਨਾਂ ਦੀ ਲਾਸ਼ ‘ਤੇ ਹੀ ਹੋਵੇਗੀ, ਸੁਤੰਤਰਤਾ ਦਿਵਸ ਦੇ ਦਿਨ ਵੀ ਉਹ ਉਦਾਸ ਸਨ ਅਤੇ ਬੰਗਾਲ ਚਲੇ ਗਏ ਸਨ’।ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਕਾਂਗਰਸ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਕੁੱਝ ਲੋਕਾਂ ਦੀ ਲਾਲਸਾ ਦੇ ਚਲਦਿਆਂ ਦੀ ਦੇਸ਼ ਵੰਡਿਆ ਗਿਆ, ਜੇਕਰ ਅਸੀਂ ਇਹ ਸਮਝ ਗਏ ਹੁੰਦੇ ਤਾਂ ਅੱਜ ਜੰਮੂ ਕਸ਼ਮੀਰ ‘ਤੇ ਇਸ ਤਰ੍ਹਾਂ ਦੀ ਚਰਚਾ ਕਰਨ ਦੀ ਲੋੜ ਨਹੀਂ ਪੈਂਦੀ। ਉਹਨਾਂ ਨੇ ਕਿਹਾ ਫਿਰ ਨਾ ਧਾਰਾ 370 ਹੁੰਦੀ ਅਤੇ ਨਾ ਹੀ ਇਸ ਨੂੰ ਖਤਮ ਕਰਨ ਦੀ ਲੋੜ ਪੈਂਦੀ। ਉਹਨਾਂ ਨੇ ਕਿਹਾ ਕਿ ਇਸ ਘਟਨਾ ਕਾਰਨ ਇਤਿਹਾਸ ਵਿਚ ਅਸੀ ਕਿੰਨਾ ਅੱਗੇ ਜਾਂ ਪਿੱਛੇ ਆਏ, ਇਸ ਦਾ ਅੰਦਾਜ਼ਾ ਤੁਸੀਂ ਖੁਦ ਲਗਾ ਸਕਦੇ ਹੋ।ਦੱਸ ਦਈਏ ਕਿ ਇਸ ਤੋਂ ਦੋ ਦਿਨ ਪਹਿਲਾਂ ਹੀ ਜਤਿੰਦਰ ਸਿੰਘ ਧਾਰਾ 370 ਨੂੰ ਖਤਮ ਕਰਨਾ ਮੋਦੀ ਸਰਕਾਰ ਦੀ ਵੱਡੀ ਪ੍ਰਾਪਤੀ ਦੱਸ ਚੁੱਕੇ ਹਨ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਮੋਦੀ ਸਰਕਾਰ ਦਾ ਅਗਲਾ ਏਜੰਡਾ ਪੀਓਕੇ ਹੈ। ਦਿੱਲੀ ਵਿਚ ਹੋਏ ਇਸ ਸਮਾਗਮ ਵਿਚ ਜਤਿੰਦਰ ਸਿੰਘ ਨੇ ਕਿਹਾ ਕਿ ਦੋ-ਰਾਸ਼ਟਰਾਂ ਦੇ ਜਿਸ ਸਿਧਾਂਤ ‘ਤੇ ਭਾਰਤ ਦੀ ਵੰਡ ਹੋਈ, ਬਾਂਗਲਾਦੇਸ਼ ਦੇ ਗਠਨ ਨਾਲ ਹੀ ਉਹ ਸਿਧਾਂਤ ਬੇਅਰਥ ਹੋ ਗਿਆ।

About Jatin Kamboj