AUSTRALIAN NEWS

ਦੋ ਸਾਲ ਦੀ ਬੱਚੀ ਦੇ ਸੋਸ਼ਲ ਮੀਡੀਆ ‘ਤੇ ਲੱਖਾਂ ਫੈਨ

ਸਿਡਨੀ , 17 ਅਪ੍ਰੈਲ : ਉੱਤਰੀ ਸਿਡਨੀ ‘ਚ ਰਹਿਣ ਵਾਲੀ ਮਿਲੀ ਬੇਲੇ ਡਾਇਮੰਡ ਸੋਸ਼ਲ ਮੀਡੀਆ ਸੈਲੇਬ੍ਰਿਟੀ ਬਣ ਚੁੱਕੀ ਹੈ ਅਤੇ ਉਸ ਦੇ ਲੱਖਾਂ ਫੈਨਜ਼ ਹਨ। ਦਰਅਸਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਦੇ ਚਲਦੇ ਸਿਰਫ ਦੋ ਸਾਲ ਦੀ ਇਹ ਬੱਚੀ ਮਾਡਲ ਦੇ ਤੌਰ ‘ਤੇ ਚਰਚਿਤ ਹੋ ਚੁੱਕੀ ਹੈ, ਇੰਨੀ ਛੋਟੀ ਉਮਰ ‘ਚ ਉਸ ਕੋਲ ਡਿਜ਼ਾਇਨਰ ਜਵੈਲਰੀ, ਮਿਨੀ ਮਰਸੀਡੀਜ਼ ਕਾਰ ਅਤੇ ਇੰਸਟਾਗ੍ਰਾਮ ‘ਤੇ 1,15,000 ਫਾਲੋਅਰ ਹਨ।