Home » FEATURED NEWS » ‘ਧੋਨੀ ਇੰਗਲੈਂਡ ‘ਚ ਕ੍ਰਿਕਟ ਖੇਡਣ ਗਏ ਹਨ, ਮਹਾਭਾਰਤ ਨਹੀਂ’
dg

‘ਧੋਨੀ ਇੰਗਲੈਂਡ ‘ਚ ਕ੍ਰਿਕਟ ਖੇਡਣ ਗਏ ਹਨ, ਮਹਾਭਾਰਤ ਨਹੀਂ’

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਦਸਤਾਨਿਆਂ ‘ਤੇ ਛਪੇ ‘ਬਲੀਦਾਨ ਚਿੰਨ੍ਹ’ ਬਾਰੇ ਬਹਿਸ ਤੇਜ਼ ਹੋ ਗਈ ਹੈ। ਬੀਤੇ ਬੁਧਵਾਰ ਸਾਊਥਹੈਪਟਨ ‘ਚ ਦੱਖਣ ਅਫ਼ਰੀਕਾ ਵਿਰੁੱਧ ਭਾਰਤ ਦੇ ਪਹਿਲੇ ਮੈਚ ਦੌਰਾਨ ਧੋਨੀ ਨੂੰ ‘ਬਲੀਦਾਨ ਚਿੰਨ੍ਹ’ ਲੋਗੋ ਵਾਲੇ ਦਸਤਾਨਿਆਂ ਨਾਲ ਮੈਦਾਨ ‘ਚ ਵਿਕਟਕੀਪਿੰਗ ਕਰਦਿਆਂ ਵੇਖਿਆ ਗਿਆ ਸੀ। ਆਈ.ਸੀ.ਸੀ. ਵਲੋਂ ਧੋਨੀ ਨੂੰ ਆਪਣੇ ਦਸਤਾਨਿਆਂ ਤੋਂ ਇਹ ਲੋਗੋ ਹਟਾਉਣ ਲਈ ਕਿਹਾ ਗਿਆ ਹੈ।ਇਸ ਵਿਵਾਦ ਵਿਚਕਾਰ ਪਾਕਿਸਤਾਨ ਸਰਕਾਰ ‘ਚ ਵਿਗਿਆਨ ਤੇ ਤਕਨੀਕੀ ਮੰਤਰੀ ਫਵਾਦ ਚੌਧਰੀ ਨੇ ਟਵੀਟ ਕੀਤਾ ਹੈ, “ਧੋਨੀ ਇੰਗਲੈਂਡ ‘ਚ ਕ੍ਰਿਕਟ ਖੇਡਣ ਗਏ ਹਨ ਮਹਾਭਾਰਤ ਕਰਨ ਲਈ ਨਹੀਂ। ਭਾਰਤੀ ਮੀਡੀਆ ‘ਚ ਕੀ ਬੇਹੁਦਾ ਡਿਬੇਟ ਚੱਲ ਰਿਹਾ ਹੈ। ਭਾਰਤੀ ਮੀਡੀਆ ਦਾ ਇਕ ਧੜਾ ਲੜਾਈ ਦੇ ਪ੍ਰਤੀ ਇੰਨਾ ਜ਼ਿਆਦਾ ਮੋਹਿਤ ਹੈ ਕਿ ਉਨ੍ਹਾਂ ਨੂੰ ਸੀਰੀਆ, ਅਫ਼ਗ਼ਾਨਿਸਤਾਨ ਜਾਂ ਰਵਾਂਡਾ ਮਰਸਨੇਰੀ (ਕਿਰਾਏ ਦੇ ਫੌਜੀ) ਬਣਾ ਕੇ ਭੇਜ ਦੇਣਾ ਚਾਹੀਦਾ ਹੈ। ਮੂਰਖ।” ਜ਼ਿਕਰਯੋਗ ਹੈ ਕਿ ਭਾਰਤ ਦੇ ਖੇਡ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੰਤਰਾਲਾ ਇਸ ਮਾਮਲੇ ‘ਚ ਤਫ਼ਤੀਸ਼ ਕਰੇਗਾ। ਭਾਰਤ ਦੀ ਟੈਰੀਟੋਰੀਅਲ ਆਰਮੀ) ਨੇ ਸਾਲ 2011 ‘ਚ ਵਰਲਡ ਕੱਪ ਜਿੱਤਣ ਦੇ ਤੁਰੰਤ ਬਾਅਦ ਮਹਿੰਦਰ ਸਿੰਘ ਧੋਨੀ ਨੂੰ ਲੈਫਟੀਨੈਂਟ ਕਰਨਲ ਦੀ ਆਨਰੇਰੀ ਟਾਈਟਲ ਨਾਲ ਨਵਾਜਿਆ ਸੀ। ਧੋਨੀ ਨੇ ਸਾਲ 2015 ‘ਚ ਪੈਰਾ ਬ੍ਰਿਗੇਡ ਦੀ ਟ੍ਰੇਨਿੰਗ ਵੀ ਲਈ ਸੀ।

About Jatin Kamboj