Home » FEATURED NEWS » ਨਵਜੋਤ ਸਿੱਧੂ ਨੂੰ ਬਣਾਵਾਂਗੇ ਮੁੱਖ ਮੰਤਰੀ: ਅਕਾਲੀ ਦਲ ਟਕਸਾਲੀ
aaa

ਨਵਜੋਤ ਸਿੱਧੂ ਨੂੰ ਬਣਾਵਾਂਗੇ ਮੁੱਖ ਮੰਤਰੀ: ਅਕਾਲੀ ਦਲ ਟਕਸਾਲੀ

ਚੰਡੀਗੜ੍ਹ : ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਤੋਂ ਬਾਅਦ ਸਿੱਖ ਕੋਮ ਦੀਆਂ ਨਜ਼ਰਾ ‘ਚ ਹੀਰੋ ਬਣ ਗਏ ਹਨ, ਜੇਕਰ ਸਿੱਧੂ ਅਕਾਲੀ ਦਲ ਟਕਸਾਲੀ ‘ਚ ਸ਼ਾਮਲ ਹੋਣ ਲਈ ਆਏ ਤਾਂ ਅਸੀਂ ਉਸ ਨੂੰ ਨੰਗੇ ਪੈਰੀਂ ਲੈਣ ਜਾਵਾਂਗੇ। ਇਹ ਵਿਚਾਰ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮੁਪਰਾ ਨੇ ਪ੍ਰੈਸ ਕਾਂਨਫਰੰਸ ਦੌਰਾਨ ਪ੍ਰਗਟਾਏ।ਇਸ ਦੌਰਾਨ ਬ੍ਰਹਮਪੁਰਾ ਨੂੰ ਜਦੋਂ ਪੁੱਛਿਆ ਗਿਆ ਕਿ ਸਿੱਧੂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ‘ਚ ਟਕਸਾਲੀ ਦਲ ਵਲੋਂ ਮੁੱਖ ਮੰਤਰੀ ਦਾ ਚਹਿਰਾ ਵੀ ਬਣਾਇਆ ਜਾ ਸਕਦਾ ਹੈ ਤਾਂ ਉਨ੍ਹਾਂ ਦੇ ਨੇੜੇ ਬੈਠੇ ਸਾਬਕਾ ਮੈਂਬਰ ਪਾਰਲੀਮੈਂਟ ਡਾ.ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਪੱਤਰਕਾਰ ਸਾਹਿਬ ਤੁਸੀਂ ਸਾਡੀ ਸਿੱਧੂ ਨਾਲ ਮੁਲਾਕਾਤ ਕਰਵਾ ਦਿਓ ਜੋ ਕਹੋਗੇ ਬਣਾ ਦਿਆਂਗੇ। ਬ੍ਰਹਮਪੁਰਾ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ‘ਚ ਕਾਗਰਸ ਦੀ ਸਰਕਾਰ ਬਨਾਉਣ ਤੋਂ ਪਹਿਲਾਂ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ 4 ਹਫਤਿਆਂ ‘ਚ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਵਾਗਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆ ਨੂੰ ਸਜ਼ਾਵਾਂ ਦਿਵਾਵਾਂਗਾ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਅੱਜ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕਰ ਸਕਿਆ।ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲਾ ਦੇ ਕਬਜ਼ੇ ‘ਚੋਂ ਆਜ਼ਾਦ ਕਰਵਾਉਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਜਲਦ ਚੋਣਾਂ ਕਰਵਾਉਣ ਦੀ ਅਪੀਲ ਕਰਾਂਗੇ। ਉਨ੍ਹਾਂ ਆਖਿਆ ਕਿ ਪਾਰਟੀ ਦੀਆ ਗਤੀਵਿਧੀਆ ‘ਚ ਤੇਜ਼ੀ ਲਿਆਉਣ ਲਈ ਜ਼ਿਲਾ ਪੱਧਰ ‘ਤੇ ਆਬਜ਼ਰਵਰ ਨਿਯੁਕਤ ਕੀਤੇ ਗਏ ਹਨ।

About Jatin Kamboj