Home » FEATURED NEWS » ਨਵਜੋਤ ਸਿੱਧੂ ਨੇ ਅਸਤੀਫਾ ਮੁੱਖ ਮੰਤਰੀ ਦੇ ਓ.ਐਸ.ਡੀ. ਨੂੰ ਸੌੰਪਿਆ
sss

ਨਵਜੋਤ ਸਿੱਧੂ ਨੇ ਅਸਤੀਫਾ ਮੁੱਖ ਮੰਤਰੀ ਦੇ ਓ.ਐਸ.ਡੀ. ਨੂੰ ਸੌੰਪਿਆ

ਚੰਡੀਗੜ੍ਹ : ਇਕ ਦਿਨ ਪਹਿਲਾਂ ਪੰਜਾਬ ਦੇ ਦੋ ਕੈਬਨਿਟ ਮੰਤਰੀਆਂ ਬ੍ਰਹਮ ਮਹਿੰਦਰਾ ਤੇ ਚਰਨਜੀਤ ਚੰਨੀ ਨੇ ਸਿੱਧੂ ਵਲੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਸਤੀਫਾ ਦੇਣ ‘ਤੇ ਟਿੱਪਣੀ ਕਰਦਿਆਂ ਕਿਹਾ ਸ੍ਰੀ ਸਿੱਧੂ ਨੂੰ ਡਰਾਮੇਬਾਜ਼ੀ ਕਰਨ ਦੀ ਥਾਂ ਆਪਣਾ ਅਸਤੀਫਾ ਮੁੱਖ ਮੰਤਰੀ ਨੂੰ ਭੇਜਣਾ ਚਾਹੀਦਾ ਸੀ। ਸਿੱਧੂ ਨੇ ਕੱਲ੍ਹ ਕਿਹਾ ਸੀ ਉਹ ਆਪਣਾ ਅਸਤੀਫਾ ਜਲਦੀ ਮੁੱਖ ਮੰਤਰੀ ਨੂੰ ਭੇਜ ਦੇਣਗੇ ਤੇ ਉਨ੍ਹਾਂ ਨੇ ਅੱਜ ਅਸਤੀਫਾ ਮੁੱਖ ਮੰਤਰੀ ਦੇ ਓ.ਐਸ.ਡੀ. ਐਮ.ਪੀ. ਸਿੰਘ ਨੂੰ ਸੌੰਪ ਕੇ ਆਪਣੇ ਬੋਲ ਪੁਗਾ ਦਿੱਤੇ ਹਨ। ਹੁਣ ਅਸਤੀਫਾ ਪ੍ਰਵਾਨ ਕਰਨਾ ਜਾਂ ਨਾ ਕਰਨਾ ਮੁੱਖ ਮੰਤਰੀ ‘ਤੇ ਨਿਰਭਰ ਕਰਦਾ ਹੈ। .ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਬਾਰੇ ਕਿਹਾ ਜੇਕਰ ਸਿੱਧੂ ਆਪਣੀ ਜਿੰਮੇਵਾਰੀ ਨਹੀਂ ਨਿਭਾਉਣਾ ਚਾਹੁੰਦੇ ਤਾਂ ਉਹ ਇਸ ਮਾਮਲੇ ਵਿੱਚ ਕੁੱਝ ਨਹੀਂ ਕਰ ਸਕਦੇ।ਉਨ੍ਹਾਂ ਕਿਹਾ ਵਿਭਾਗ ਬਦਲੇ ਜਾਣ ਤੋਂ ਬਾਅਦ ਵੀ ਉਸਨੂੰ ਨਵੇਂ ਵਿਭਾਗ ਦਾ ਚਾਰਜ ਸੰਭਾਲ ਕੇ ਜਿੰਮੇਵਾਰੀ ਨਿਭਾਉਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਅਸਤੀਫਾ ਮਿਲ ਗਿਆ ਹੈ, ਉਹ ਅਸਤੀਫਾ ਪੜਣ ਤੋਂ ਬਾਅਦ ਹੀ ਉਸ ਬਾਰੇ ਟਿੱਪਣੀ ਕਰਨਗੇ।

About Jatin Kamboj