Home » FEATURED NEWS » ਨਵਾਜ਼ ਸ਼ਰੀਫ ਤੇ ਮਰੀਅਮ ਦੀ ਜਾਨ ਨੂੰ ਖਤਰਾ
nb

ਨਵਾਜ਼ ਸ਼ਰੀਫ ਤੇ ਮਰੀਅਮ ਦੀ ਜਾਨ ਨੂੰ ਖਤਰਾ

ਲਾਹੌਰ – ਰਾਵਲਪਿੰਡੀ ਦੀ ਹਾਈ ਸਕਿਓਰਿਟੀ ਵਾਲੀ ਆਦਿਆਲਾ ਜੇਲ ਵਿਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਦੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਜੇਲ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕੈਦੀਆਂ ਨੇ ਸ਼ਰੀਫ ਖਿਲਾਫ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਸ਼ਰੀਫ ਨੂੰ ਮਸਜਿਦ ‘ਚ ਨਮਾਜ਼ ਅਦਾ ਕਰਨ ਤੋਂ ਵੀ ਰੋਕ ਦਿੱਤਾ ਗਿਆ। ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਸ਼ਰੀਫ ਲਈ ਜੇਲ ਵਿਚ ਰਹਿਣਾ ਅਸੁਰੱਖਿਅਤ ਹੋ ਸਕਦਾ ਹੈ ਕਿਉਂਕਿ ਫਿਲਹਾਲ ਜੇਲ ਵਿਚ ਅਜਿਹੇ ਬਹੁਤ ਸਾਰੇ ਕੈਦੀ ਹਨ, ਜਿਹੜੇ ਅੱਤਵਾਦੀ ਗਤੀਵਿਧੀਆਂ ਦੇ ਦੋਸ਼ੀ ਹਨ। ਭਾਵੇਂ ਹੀ ਸ਼ਰੀਫ ਅਤੇ ਉਨ੍ਹਾਂ ਦੀ ਧੀ ਦੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ ਪਰ ਫਿਲਹਾਲ ਖਤਰਾ ਬਰਕਰਾਰ ਹੈ। ਉਨ੍ਹਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਸ਼ਰੀਫ ਤੇ ਮਰੀਅਮ ਨੂੰ ਇਸਲਾਮਾਬਾਦ ਦੇ ਸਿਹਾਲਾ ਪੁਲਸ ਟਰੇਨਿੰਗ ਕਾਲਜ ਦੇ ਆਰਾਮ ਘਰ ਵਿਚ ਸ਼ਿਫਟ ਕਰ ਦਿੱਤਾ ਗਿਆ।

About Jatin Kamboj