Home » FEATURED NEWS » ਨਵਾਜ਼ ਸ਼ਰੀਫ ਦੇ ਪੋਤੇ ਤੇ ਦੋਹਤੇ ਨੂੰ ਲੰਡਨ ਪੁਲਸ ਨੇ ਕੀਤਾ ਗ੍ਰਿਫਤਾਰ
images

ਨਵਾਜ਼ ਸ਼ਰੀਫ ਦੇ ਪੋਤੇ ਤੇ ਦੋਹਤੇ ਨੂੰ ਲੰਡਨ ਪੁਲਸ ਨੇ ਕੀਤਾ ਗ੍ਰਿਫਤਾਰ

ਲੰਡਨ- ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਦੇ ਪੋਤੇ ਅਤੇ ਦੋਹਤੇ ਨੂੰ ਲੰਡਨ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਘਰ ਦੇ ਸਾਹਮਣੇ ਪ੍ਰਦਰਸ਼ਨ ਕਰ ਰਹੇ ਇਕ ਪ੍ਰਦਰਸ਼ਨਕਾਰੀ ‘ਤੇ ਹਮਲਾ ਕੀਤਾ। ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਨਵਾਜ਼ ਦੇ ਪੋਤੇ ਅਤੇ ਦੋਹਤੇ ਜੁਨੈਦ ਸਫਦਰ ਤੇ ਜਕਾਰੀਆ ਹੁਸੈਨ ਨੇ ਪਾਰਕ ਲੇਨ ਸਥਿਤ ਉਨ੍ਹਾਂ ਦੇ ਲੰਡਨ ਆਵਾਸ ਦੇ ਬਾਹਰ ਇਕ ਪ੍ਰਦਰਸ਼ਨਕਾਰੀ ‘ਤੇ ਵੀਰਵਾਰ ਨੂੰ ਹਮਲਾ ਕੀਤਾ ਸੀ। ਇਸ ਮਗਰੋਂ ਪੁਲਸ ਨੇ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਜੁਨੈਦ ਨਵਾਜ਼ ਦੀ ਬੇਟੀ ਮਰੀਅਮ ਦੇ ਬੇਟੇ ਹਨ ਅਤੇ ਜਕਾਰੀਆ, ਨਵਾਜ਼ ਦੇ ਬੇਟੇ ਹੁਸੈਨ ਨਵਾਜ਼ ਦੀ ਔਲਾਦ ਹਨ। ਗੌਰਤਲਬ ਹੈ ਕਿ ਪਨਾਮਾ ਪੇਪਰ ਲੀਕ ਮਾਮਲੇ ਦੇ ਬਾਅਦ ਨਵਾਜ਼ ਵਿਰੁੱਧ ਚੱਲ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਿੰਨ ਮਾਮਲਿਆਂ ਵਿਚੋਂ ਇਕ ‘ਤੇ ਕੁਝ ਦਿਨ ਪਹਿਲਾਂ ਹੀ ਇਕ ਭ੍ਰਿਸ਼ਟਾਚਾਰ ਵਿਰੋਧੀ ਅਦਾਲਤ ਨੇ ਉਨ੍ਹਾਂ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸ਼ਰੀਫ ਅਤੇ ਉਨ੍ਹਾਂ ਦੀ ਬੇਟੀ ਮਰੀਅਮ ਸ਼ੁੱਕਰਵਾਰ ਨੂੰ ਲੰਡਨ ਤੋਂ ਪਾਕਿਸਤਾਨ ਪਰਤ ਰਹੇ ਹਨ। ਵੀਰਵਾਰ ਨੂੰ ਲੰਡਨ ਵਿਚ ਇਕ ਪ੍ਰੈੱਸ ਵਾਰਤਾ ਦੌਰਾਨ ਸ਼ਰੀਫ ਨੇ ਕਿਹਾ ਕਿ ਉਹ ਜੇਲ ਦੀ ਪਰਵਾਹ ਕਿਤੇ ਬਿਨਾਂ ਪਰਤ ਰਹੇ ਹਨ। ਉਸ ਇਸ ਗੱਲ ਨਾਲ ਦੁੱਖੀ ਹਨ ਕਿ ਉਹ ਆਪਣੀ ਬੀਮਾਰ ਪਤਨੀ ਨੂੰ ਵੈਂਲਟੀਲੇਟਰ ‘ਤੇ ਛੱਡ ਕੇ ਜਾ ਰਹੇ ਹਨ। ਨਵਾਜ਼ ਸ਼ਰੀਫ ਨੇ ਕਿਹਾ,”ਮੈਂ ਵੋਟ ਨੂੰ ਸਨਮਾਨ ਦੇਣ ਦੇ ਵਾਅਦੇ ਨੂੰ ਪੂਰਾ ਕਰਨ ਲਈ ਦੇਸ਼ ਪਰਤ ਰਿਹਾ ਹਾਂ। ਦੇਸ਼ ਵਿਚ 25 ਜੁਲਾਈ ਨੂੰ ਆਮ ਚੋਣਾਂ ਹੋਣੀਆਂ ਹਨ। ਮੈਂ ਹੁਣ ਨਹੀਂ ਰੁੱਕਾਂਗਾ ਭਾਵੇਂ ਮੈਨੂੰ ਜੇਲ ਵਿਚ ਭੇਜ ਦਿੱਤਾ ਜਾਵੇ ਜਾਂ ਫਾਂਸੀ ਦੇ ਦਿੱਤੀ ਜਾਵੇ।” ਉਨ੍ਹਾਂ ਨੇ ਅੱਗੇ ਕਿਹਾ,”ਮੈਂ ਦੇਸ਼ ਦਾ ਕਰਜ਼ ਚੁਕਾਉਣ ਆ ਰਿਹਾ ਹਾਂ। ਜਿਸ ਨੇ ਮੈਨੂੰ ਤਿੰਨ ਵਾਰ ਪ੍ਰਧਾਨ ਮੰਤਰੀ ਚੁਣਿਆ।”

About Jatin Kamboj