Home » News » PUNJAB NEWS » ਨਸ਼ੇੜੀ ਪੁੱਤ ਦਾ ਕਹਿਰ, ਮਾਂ-ਪਿਓ, ਭਰਾ ਅਤੇ ਅਪਣੀ ਪਤਨੀ ਨੂੰ ਵੱਢਿਆ
aa

ਨਸ਼ੇੜੀ ਪੁੱਤ ਦਾ ਕਹਿਰ, ਮਾਂ-ਪਿਓ, ਭਰਾ ਅਤੇ ਅਪਣੀ ਪਤਨੀ ਨੂੰ ਵੱਢਿਆ

ਬਠਿੰਡਾ : ਬਠਿੰਡਾ ਦੇ ਪਿੰਡ ਰਾਏਕੇ ਖੁਰਦ ਵਿਚ ਹਰਦੀਪ ਸਿੰਘ ਨਾਂ ਦੇ ਵਿਅਕਤੀ ਵੱਲੋਂ ਅਪਣੀ ਪਤਨੀ ਨੂੰ ਜਾਨੋ ਮਾਰਨ ਅਤੇ ਪਰਵਿਰਕ ਮੈਬਰਾਂ ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹਰਦੀਪ ਸਿੰਘ ਅਪਣੇ ਪਤਨੀ ਰਾਜਵੀਰ ਕੌਰ ਨਾਲ ਝਗੜਦਾ ਰਹਿੰਦਾ ਸੀ ਅਤੇ ਉਹ ਹਰ ਰੋਜ਼ ਕਹਿੰਦਾ ਸੀ ਕਿ ਉਹ ਸਾਰੇ ਪਰਵਾਰ ਨੂੰ ਮਾਰ ਦੇਵੇਗਾ। ਲੰਘੀ ਰਾਤ ਉਸ ਨੇ ਘਰ ਵਿਚ ਦਾਖਲ ਹੋ ਕੇ ਪਹਿਲਾ ਲਾਈਟ ਬੰਦ ਕੀਤੀ ਅਤੇ ਫਿਰ ਅਪਣੇ ਦੋਸਤਾਂ ਦੀ ਮਦਦ ਨਾਲ ਪਰਵਾਰਕ ਮੈਂਬਰਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਪਤਨੀ ਰਾਜਵੀਰ ਕੌਰ ਦੀ ਮੌਤ ਹੋ ਗਈ ਅਤੇ ਉਸ ਦੇ ਮਾਤਾ-ਪਿਤਾ ਅਤੇ ਭਰਾ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਾਇਆ ਗਿਆ, ਜਿਥੋਂ ਉਸ ਦੇ ਭਰਾ ਅਤੇ ਪਿਤਾ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਬਠਿੰਡਾ ਦੇ ਨਿੱਜੀ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ, ਜਦਕਿ ਮਾਂ ਚਰਨਜੀਤ ਕੌਰ ਦਾ ਬਠਿੰਡਾ ਦੇ ਸਿਵਲ ਹਸਪਤਾਲ ਵਿਚ ਹੀ ਇਲਾਜ ਚੱਲ ਰਿਹਾ ਹੈ।

About Jatin Kamboj