Home » News » World » ਨਿਊਜ਼ੀਲੈਂਡ ‘ਚ ਹਾਸਰਸ ਕਲਾਕਾਰ ਜੌਹਨੀ ਲੀਵਰ ਦੇ ਸ਼ੋਅ 24-25 ਨੂੰ
NZ PIC 15 April-3

ਨਿਊਜ਼ੀਲੈਂਡ ‘ਚ ਹਾਸਰਸ ਕਲਾਕਾਰ ਜੌਹਨੀ ਲੀਵਰ ਦੇ ਸ਼ੋਅ 24-25 ਨੂੰ

ਆਕਲੈਂਡ 15 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਪ੍ਰਸਿੱਧ ਬਾਲੀਵੁੱਡ ਐਕਟਰ ਅਤੇ ਹਾਸਰਸ ਕਲਾਕਾਰ ਜੌਹਨੀ ਲੀਵਰ ਦੇ ਦੋ ਸ਼ੋਅ ਨਿਊਜ਼ੀਲੈਂਡ ਦੇ ਵਿਚ ਹੋ ਰਹੇ ਹਨ। ਪਹਿਲਾ ਸ਼ੋਅ 24 ਅਪ੍ਰੈਲ ਨੂੰ ਸ਼ਾਮ 8 ਵਜੇ ਓਪੇਰਾ ਹਾਊਸ, ਵਲਿੰਗਟਨ ਵਿਖੇ ਹੋਵੇਗਾ ਜਦ ਕਿ ਦੂਜਾ 25 ਅਪ੍ਰੈਲ ਨੂੰ ਸ਼ੋਅ ਲੋਗਨ ਕੈਂਪਬਲ ਸੈਂਟਰ ਆਕਲੈਂਡ ਵਿਖੇ ਸ਼ਾਮ 7.30 ਵਜੇ ਹੋਵੇਗਾ। ਵਰਨਣਯੋਗ ਹੈ ਕਿ ਜੌਹਨੀ ਲੀਵਰ ਨੇ 300 ਤੋਂ ਵੱਧ ਹਿੰਦੀ ਫਿਲਮਾਂ ਦੇ ਵਿਚ ਕੰਮ ਕੀਤਾ ਹੋਇਆ ਹੈ ਅਤੇ ਕਾਮੇਡੀਅਨ ਦੇ ਵਿਚ ਫਿਲਮ ਫੇਅਰ ਐਵਾਰਡ ਹਾਸਿਲ ਕੀਤੇ ਹੋਏ ਹਨ। ਜੌਹਨੀ ਲੀਵਰ ਆਪਣੇ ਪੂਰੇ ਸਾਜ਼ੀਆ ਸਮੇਤ ਇਥੇ ਪਹੁੰਚ ਰਹੇ ਹਨ। ਇਸ ਸਟੇਜ ਸ਼ੋਅ ਦੇ ਵਿਚ ਜੌਹਨੀ ਲੀਵਰ ਦੀ ਬੇਟੀ ਜੇਮੀ ਲੀਵਰ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇਗੀ।

About Jatin Kamboj