Home » News » World » ਨਿਊਜ਼ੀਲੈਂਡ ਦੌਰੇ ‘ਤੇ ਆਏ ਇੰਟਰਨੈਸ਼ਨਲ ਗੇਮ ਟੈਕਨਾਲੋਜੀ ਅਮਰੀਕਾ ਦੇ ਵਾਈਸ ਪ੍ਰਧਾਨ ਸੁਰਿੰਦਰ ਸਿੰਘ ਨੂੰ ਦਿੱਤਾ ਰਾਤਰੀ ਭੋਜ
NZ PIC 15 April-2

ਨਿਊਜ਼ੀਲੈਂਡ ਦੌਰੇ ‘ਤੇ ਆਏ ਇੰਟਰਨੈਸ਼ਨਲ ਗੇਮ ਟੈਕਨਾਲੋਜੀ ਅਮਰੀਕਾ ਦੇ ਵਾਈਸ ਪ੍ਰਧਾਨ ਸੁਰਿੰਦਰ ਸਿੰਘ ਨੂੰ ਦਿੱਤਾ ਰਾਤਰੀ ਭੋਜ

ਆਕਲੈਂਡ 15 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)-ਪਿਛਲੇ ਲਗਪਗ ਇਕ ਹਫਤੇ ਤੋਂ ਨਿਊਜ਼ੀਲੈਂਡ ਦੌਰੇ ‘ਤੇ ਪਹੁੰਚੇ ਇੰਟਰਨੈਸ਼ਨਲ ਗੇਮ ਟੈਕਨਾਲੋਜੀ (ਆਈ. ਜੀ. ਟੀ.) ਅਮਰੀਕਾ ਦੇ ਵਾਈਸ ਪ੍ਰਧਾਨ ਸ. ਸੁਰਿੰਦਰ ਸਿੰਘ ਹੋਰਾਂ ਨੂੰ ਅੱਜ ਰਾਤ ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਵੱਲੋਂ ‘ਇੰਡੀਅਨ ਐਕਸੈਨਟ’ ਰੈਸਟੋਰੈਂਟ ਮਾਊਂਟ ਵਲਿੰਗਟਨ ਵਿਖੇ ਰਾਤਰੀ ਭੋਜ ਦਿੱਤਾ ਗਿਆ। ਉਨ੍ਹਾਂ ਨੇ ਕੱਲ੍ਹ ਵਾਪਿਸ ਅਮਰੀਕਾ ਚਲੇ ਜਾਣ ਕਰਕੇ ਉਨ੍ਹਾਂ ਨੂੰ ਇਹ ਡਿਨਰ ਪਾਰਟੀ ਨਿੱਘੀ ਵਿਦਾਇਗੀ ਦੇ ਰੂਪ ਵਿਚ ਦਿੱਤੀ ਗਈ। ਅੱਜ ਰਾਤ ਦਾ ਖਾਣੇ ਮੌਕੇ ਭਾਈ ਸਰਵਣ ਸਿੰਘ ਅਗਵਾਨ, ਸ. ਖੜਗ ਸਿੰਘ, ਸ. ਅਮਰਿੰਦਰ ਸਿੰਘ ਸੰਧੂ, ਪਰਵਿੰਦਰ ਸਿੰਘ ਸੰਧੂ, ਪਰਮਿੰਦਰ ਸਿੰਘ ਤੱਖਰ, ਸ. ਕੁਲਦੀਪ ਸਿੰਘ ਤੇ ਹਰਦੀਪ ਸਿੰਘ ਹਾਜ਼ਿਰ ਸਨ। ਸ. ਸੁਰਿੰਦਰ ਸਿੰਘ ਹੋਰਾਂ ਜਿੱਥੇ ਅਮਰੀਕਾ ਦੇ ਵਿਚ ਸਿੱਖ ਭਾਈਚਾਰੇ, ਉਥੇ ਦੇ ਬੱਚਿਆਂ ਦੇ ਜੀਵਨ ਬਾਰੇ ਗੱਲਬਾਤ ਕੀਤੀ ਉਥੀ ਆਈ. ਟੀ. ਖੇਤਰ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਆਈ. ਜੀ. ਟੀ. ਕੰਪਨੀ ਦੇ ਵਿਚ ਹਜ਼ਾਰਾਂ ਇੰਜੀਨੀਅਰ ਕੰਮ ਕਰਦੇ ਹਨ ਅਤੇ ਇਸ ਦੀਆਂ ਕਈ ਥਾਵਾਂ ਦੇ ਵਿਚ ਇਕਾਈਆਂ ਹਨ।  ਉਹ ਇਸ ਕੰਪਨੀ ਦੇ ਬਹੁਤ ਹੀ ਉਚ ਅਹੁਦੇ ਉਤੇ ਆਈ. ਟੀ. ਖੇਤਰ ਦੀਆਂ ਸੇਵਾਵਾਂ ਦੇ ਰਹੇ ਹਨ। ਇਸ ਦੇ ਨਾਲ ਹੀ ਉਹ ਡਿਜ਼ੀਟਲ ਵਾਲਕਰਇਨ ਦੇ ਵੀ ਵਾਈਸ ਪ੍ਰਧਾਨ ਹਨ ਅਤੇ ਇਸ ਤੋਂ ਪਹਿਲਾਂ ਉਹ ਇੰਜੀਨੀਅਰਿੰਗ ਸਿਸਕੋ ਸਿਸਟਮ ਅਮਰੀਕਾ ਦੇ ਵਿਚ ਵੀ ਵਾਈਸ ਪ੍ਰਧਾਨ ਅਤੇ ਗੁਰਦੁਆਰਾ ਸਾਹਿਬ ਫ੍ਰੀਮਾਂਟ ਦੇ ਜਨਰਲ ਸਕੱਤਰ ਰਹੇ ਹਨ। ਲਗਪਗ 10 ਸਾਲ ਬਾਅਦ ਉਹ ਨਿਊਜ਼ੀਲੈਂਡ ਰਹਿੰਦੇ ਆਪਣੇ ਛੋਟੇ ਭਰਾ ਸ. ਖੜਗ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਆਏ ਸਨ।

About Jatin Kamboj