Home » FEATURED NEWS » ਨਿਰਭਿਆ ਦੇ ਦੋਸ਼ੀ ਨੇ ਸੁਪਰੀਮ ਕੋਰਟ ਵਿਚ ਫਿਰ ਕੀਤੀ ਪਟੀਸ਼ਨ ਦਾਖ਼ਲ
hc

ਨਿਰਭਿਆ ਦੇ ਦੋਸ਼ੀ ਨੇ ਸੁਪਰੀਮ ਕੋਰਟ ਵਿਚ ਫਿਰ ਕੀਤੀ ਪਟੀਸ਼ਨ ਦਾਖ਼ਲ

ਨਵੀਂ ਦਿੱਲੀ : ਅੱਜ ਵੀਰਵਾਰ ਨੂੰ ਨਿਰਭਿਆ ਦੇ ਚਾਰ ਦੋਸ਼ੀਆਂ ਵਿਚੋਂ ਇਕ ਦੋਸ਼ੀ ਵਿਨੇ ਕੁਮਾਰ ਨੇ ਫਾਂਸੀ ਦੀ ਸਜ਼ਾ ਵਿਰੁੱਧ ਇਕ ਵਾਰ ਫਿਰ ਤੋਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਗੈਂਗਰੇਪ ਕੇਸ ਦੇ ਦੋਸ਼ੀ ਵਿਨੈ ਕੁਮਾਰ ਸ਼ਰਮਾਂ ਨੇ ਸੁਪਰੀਮ ਕੋਰਟ ਵਿਚ ਉਪਚਾਰ ਪਟੀਸ਼ਨ ਦਾਖਲ ਕੀਤੀ ਹੈ। ਦਰਅਸਲ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਨਿਰਭਿਆ ਕੇਸ ਦੇ ਸਾਰੇ ਦੋਸ਼ੀਆਂ ਵਿਰੁੱਧ ਡੈਥ ਵਾਰੰਟ ਜਾਰੀ ਕੀਤਾ ਹੈ ਅਤੇ ਫਾਂਸੀ ਦੀ ਮਿਤੀ ਵੀ ਤੈਅ ਕਰ ਦਿੱਤੀ ਹੈ। ਪਟਿਆਲਾ ਹਾਊਸ ਕੋਰਟ ਦੇ ਸਾਰੇ ਦੋਸ਼ੀਆਂ ਨੂੰ 22 ਜਨਵਰੀ ਦੀ ਸਵੇਰ 7 ਵਜੇ ਫਾਂਸੀ ਦੇਣ ਦਾ ਹੁਕਮ ਦਿੱਤਾ ਹੈ। ਨਿਰਭਿਆ ਦਾ ਮਾਂ ਨੇ ਪਟਿਆਲਾ ਹਾਊਸ ਕੋਰਟ ਵਿਚ ਇਕ ਪਟੀਸ਼ਨ ਦਾਖਲ ਕਰਕੇ ਦੋਸ਼ੀਆਂ ਦੇ ਡੈਥ ਵਾਰੰਟ ਦੀ ਮੰਗ ਕੀਤੀ ਸੀ ਜਿਸ ‘ਤੇ ਕੋਰਟ ਨੇ ਨਿਰਭਿਆ ਦੀ ਮਾਂ ਦੇ ਹੱਕ ਵਿਚ ਫ਼ੈਸਲਾ ਸੁਣਾਉਂਦਿਆ 22 ਜਨਵਰੀ ਦੀ ਸਵੇਰ ਦੋਸ਼ੀਆਂ ਨੂੰ ਫਾਂਸੀ ‘ਤੇ ਲਟਕਾਉਣ ਦਾ ਹੁਕਮ ਦਿੱਤਾ ਸੀ।
ਕੀ ਹੁੰਦੀ ਹੈ ਉਪਚਾਰ ਪਟੀਸ਼ਨ : ਉਪਚਾਰ ਪਟੀਸ਼ਨ ਮੁੜ ਵਿਚਾਰ ਪਟੀਸ਼ਨ ਤੋਂ ਥੋੜ੍ਹਾ ਵੱਖ ਹੁੰਦੀ ਹੈ। ਇਸ ਵਿਚ ਫ਼ੈਸਲੇ ਦੀ ਥਾਂ ਪੂਰੇ ਕੇਸ ਵਿਚ ਉਨ੍ਹਾਂ ਮੁੱਦਿਆ ਜਾਂ ਵਿਸ਼ਿਆ ਨੂੰ ਮਾਰਕ ਕੀਤਾ ਜਾਂਦਾ ਹੈ ਜਿਸ ਵਿਚ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ‘ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਦੱਸ ਦਈਏ ਦੇਸ਼ ਦੀ ਰਾਜਧਾਨੀ ਦਿੱਲੀ ‘ਚ ਸਾਲ 2012 ਵਿਚ 16 ਦਸੰਬਰ ਦੀ ਰਾਤ ਨੂੰ ਇਕ ਨਾਬਾਲਿਕ ਸਮੇਤ ਛੇ ਲੋਕਾਂ ਨੇ ਇਕ ਚੱਲਦੀ ਬੱਸ ਵਿਚ 23 ਸਾਲਾਂ ਨਿਰਭਿਆ ਨਾਲ ਸਾਮੂਹਿਕ ਬਲਾਤਾਕਾਰ ਕੀਤਾ ਸੀ ਅਤੇ ਉਸ ਨੂੰ ਬੱਸ ਤੋਂ ਸੜਕ ਕਿਨਾਰੇ ਸੁੱਟ ਕੇ ਫਰਾਰ ਹੋ ਗਏ ਸਨ। ਇਸ ਘਟਨਾਂ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੇਸ਼ ਦੀ ਜਨਤਾ ਸੜਕਾਂ ‘ਤੇ ਉੱਤਰ ਆਈ ਸੀ। ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਹੋਣ ਲੱਗੇ ਸਨ। ਪੂਰਾ ਦੇਸ਼ ਰੇਪ ਦੇ ਦੋਸ਼ੀਆਂ ਨੂੰ ਫਾਂਸੀ ‘ਤੇ ਲਟਕਾਉਣ ਦੀ ਮੰਗ ਕਰ ਰਿਹਾ ਸੀ।

About Jatin Kamboj