Home » News » SPORTS NEWS » ਨਿਸ਼ਾਨੇਬਾਜ਼ ਲਕਸ਼ਯ ਨੇ ਪੁਰਸ਼ ਟ੍ਰੈਪ ਰਾਈਫਲ ‘ਚ ਜਿੱਤਿਆ ਚਾਂਦੀ ਤਮਗਾ
s

ਨਿਸ਼ਾਨੇਬਾਜ਼ ਲਕਸ਼ਯ ਨੇ ਪੁਰਸ਼ ਟ੍ਰੈਪ ਰਾਈਫਲ ‘ਚ ਜਿੱਤਿਆ ਚਾਂਦੀ ਤਮਗਾ

ਜਕਾਰਤਾ : ਭਾਰਤ ਦੇ ਲਕਸ਼ਯ ਸ਼ਯੋਰਣ ਨੇ 18ਵੇਂ ਏਸ਼ੀਆਈ ਖੇਡਾਂ ਦੀ ਪੁਰਸ਼ ਟ੍ਰੈਪ ਮੁਕਾਬਲੇ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੋਮਵਾਰ ਨੂੰ ਚਾਂਦੀ ਤਮਗਾ ਜਿੱਤ ਲਿਆ ਜਦਕਿ ਇਸੇ ਮੁਕਾਬਲੇ ‘ਚ ਤਜ਼ਰਬੇਕਾਰ ਮਾਨਵਜੀਤ ਨੂੰ ਚੌਥਾ ਸਥਾਨ ਮਿਲਿਆ। ਭਾਰਤ ਦਾ ਨਿਸ਼ਾਨੇਬਾਜ਼ੀ ‘ਚ ਇਹ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਦੀਪਕ ਨੇ ਅੱਜ ਹੀ 10 ਮੀਟਰ ਏਅਰ ਰਾਈਫਲ ‘ਚ ਚਾਂਦੀ ਤਮਗਾ ਜਿੱਤਿਆ ਸੀ। ਭਾਰਤ ਦੀ ਅਪੂਰਵੀ ਚੰਦੇਲਾ ਅਤੇ ਰਵੀ ਕੁਮਾਰ ਦੀ ਜੋੜੀ ਨੇ ਕਲ ਕਾਂਸੀ ਤਮਗਾ ਹਾਸਲ ਕੀਤਾ ਸੀ। 19 ਸਾਲਾਂ ਲਕਸ਼ਯ ਨੇ ਟੈਪ ਮੁਕਾਬਲੇ ਦੇ ਫਾਈਨਲ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 43 ਸਕੋਰ ਕੀਤੇ। ਚਾਨੀ ਤਾਈਪੇ ਦੇ 20 ਸਾਲਾਂ ਯਾਂਗ ਕੁਨਪੀ ਨੇ 48 ਸਕੋਰ ਦੇ ਨਲਾ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦੇ ਹਏ ਸੋਨ ਤਮਗਾ ਹਾਸਲ ਕੀਤਾ।

About Jatin Kamboj