FEATURED NEWS News PUNJAB NEWS

ਨਿੱਜੀ ਚੈਨਲ ਦੇ ਉੱਭਰ ਰਹੇ ਪੱਤਰਕਾਰ ਅਮਨ ਬਰਾੜ ਵੱਲੋਂ ਖ਼ੁਦਕੁਸ਼ੀ

ਚੰਡੀਗੜ੍ਹ: ਨਿੱਜੀ ਚੈਨਲ ਦੇ ਉਭਰ ਰਹੇ ਪੱਤਰਕਾਰ ਅਮਨ ਬਰਾੜ ਵੱਲੋਂ ਖ਼ੁਦਕੁਸ਼ੀ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਨ ਬਰਾੜ ਨੂੰ ਰੀੜ੍ਹ ਦੀ ਹੱਡੀ ਦਾ ਦਰਦ ਸੀ, ਇੱਕ ਮਹੀਨੇ ਤੋਂ ਬੈਡ ਤੇ ਸੀ ਅਤੇ ਉਨ੍ਹਾਂ ਦੇ ਟੈਸਟ ਚੱਲ ਰਹੇ ਸੀ, ਪਰਸੋਂ ਦਿੱਲੀ ਅਪੋਲੋ ਹਸਪਤਾਲ ਚ ਟੈਸਟ ਕਰਵਾਏ ਸੀ।ਸ਼ਾਇਦ ਕੈਂਸਰ ਹੋਣ ਦਾ ਪਤਾ ਲੱਗਿਆ ਜਿਸਤੋਂ ਬਾਅਦ ਉਸਨੇ ਇਹ ਕਦਮ ਚੱਕ ਲਿਆ। ਬੀਤੀ ਰਾਤ ਦਿੱਲੀ ਵਿਖੇ ਅਮਨ ਬਰਾੜ ਨੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕੀਤੀ। ਮ੍ਰਿਤਕ ਦੀ ਲਾਸ਼ ਹਾਲ ਦੀ ਘੜੀ ਰੇਲਵੇ ਪੁਲਿਸ ਦੇ ਕਬਜ਼ੇ ਵਿੱਚ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਨੂੰ ਮਿਲੇਗੀ।
ਸਿਹਤ ਟੈਸਟ ਵਿੱਚ ਕੈਂਸਰ ਡਿਟੈਕਟ ਹੋਣ ਤੋਂ ਮਾਯੂਸ ਹੋ ਕੇ ਖੁਦਕੁਸ਼ੀ ਕੀਤੀ ਗਈ ਹੋਣ ਦਾ ਖਦਸ਼ਾ ਹੈ। ਚੰਡੀਗੜ੍ਹ ਦੇ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਬਹੁਤ ਅਜ਼ੀਜ਼ ਸੀ ਪੱਤਰਕਾਰ ਅਮਨ ਬਰਾੜ।