Home » ENTERTAINMENT » ਨਿੱਜੀ ਜ਼ਿੰਦਗੀ ਨੂੰ ਲੈ ਕੇ ਮਾਹੀ ਗਿੱਲ ਨੇ ਖੋਲ੍ਹਿਆ ਵੱਡਾ ਰਾਜ਼
a

ਨਿੱਜੀ ਜ਼ਿੰਦਗੀ ਨੂੰ ਲੈ ਕੇ ਮਾਹੀ ਗਿੱਲ ਨੇ ਖੋਲ੍ਹਿਆ ਵੱਡਾ ਰਾਜ਼

ਨਵੀਂ ਦਿੱਲੀ: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਨੇ ਅਪਣੇ ਨਿੱਜੀ ਜ਼ਿੰਦਗੀ ਨੂੰ ਲੈ ਕੇ ਹੈਰਾਨ ਕਰ ਦੇਣ ਵਾਲਾ ਰਾਜ਼ ਖੋਲ੍ਹਿਆ ਹੈ। ਮਾਹੀ ਗਿੱਲ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਉਹਨਾਂ ਦੀ ਇਕ ਤਿੰਨ ਸਾਲ ਦੀ ਲੜਕੀ ਹੈ ਅਤੇ ਉਸ ਦਾ ਨਾਂਅ ਵੇਰੋਨਿਕਾ ਹੈ। ਉਹਨਾਂ ਕਿਹਾ ਕਿ ਇਸ ਸਾਲ ਅਗਸਤ ਵਿਚ ਉਹਨਾਂ ਦੀ ਲੜਕੀ ਤਿੰਨ ਸਾਲ ਦੀ ਹੋ ਜਾਵੇਗੀ। ਮਾਹੀ ਗਿੱਲ ਨੇ ਇਹ ਵੀ ਮੰਨਿਆ ਕਿ ਉਹਨਾਂ ਨੇ ਹਾਲੇ ਤੱਕ ਵਿਆਹ ਨਹੀਂ ਕਰਵਾਇਆ ਅਤੇ ਉਹ ਰਿਲੇਸ਼ਨਸ਼ਿਪ ਵਿਚ ਹਨ। ਮਾਹੀ ਗਿੱਲ ਨੇ ਅਪਣੀ ਲੜਕੀ ਨੂੰ ਲੈ ਕੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਉਹ ਇਕ ਲੜਕੀ ਦੀ ਮਾਂ ਹੈ ਹਾਲਾਂਕਿ ਉਹਨਾਂ ਨੇ ਵਿਆਹ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹ ਜਦੋਂ ਚਾਹੇਗੀ, ਵਿਆਹ ਕਰਵਾਏਗੀ। ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ‘ਦਬੰਗ’, ‘ਜੰਜੀਰ’, ਅਤੇ ‘ਪਾਨ ਸਿੰਘ ਤੋਮਰ’ ਵਿਚ ਵੀ ਨਜ਼ਰ ਆ ਚੁੱਕੀ ਹੈ। ਮਾਹੀ ਨੇ ਕਿਹਾ ਕਿ ਪਹਿਲਾਂ ਉਹ ਅਪਣੀ ਨਿੱਜੀ ਜਿੰਦਗੀ ਨੂੰ ਲੈ ਕੇ ਗੱਲ ਕਰਨਾ ਪਸੰਦ ਨਹੀਂ ਕਰਦੀ ਸੀ। ਇਸ ਲਈ ਉਹਨਾਂ ਨੇ ਅਪਣੀ ਲੜਕੀ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਅਤੇ ਅਪਣੀ ਲੜਕੀ ਨੂੰ ਸੋਸ਼ਲ ਮੀਡੀਆ ਤੋਂ ਵੀ ਦੂਰ ਰੱਖਿਆ। ਸਿਰਫ਼ ਇਹੀ ਨਹੀਂ ਉਹਨਾਂ ਨੇ ਸੋਸ਼ਲ ਮੀਡੀਆ ‘ਤੇ ਵੀ ਅਪਣੀ ਲੜਕੀ ਸਬੰਧੀ ਕੋਈ ਜਾਣਕਾਰੀ ਵੀ ਨਹੀਂ ਸਾਂਝੀ ਨਹੀਂ ਕੀਤੀ। 43 ਸਾਲਾ ਬਾਲੀਵੁੱਡ ਅਦਾਕਾਰਾ ਮਾਹੀ ਗਿੱਲ ਤੋਂ ਵਿਆਹ ਬਾਰੇ ਪੁੱਛੇ ਜਾਣ ‘ਤੇ ਉਹਨਾਂ ਨੇ ਜਵਾਬ ਵਿਚ ਕਿਹਾ, “ਵਿਆਹ ਦੀ ਕੀ ਜ਼ਰੂਰਤ ਹੈ? ਇਸ ਸਭ ਕੁੱਝ ਸੋਚ ‘ਤੇ ਨਿਰਭਰ ਕਰਦਾ ਹੈ। ਪਰਿਵਾਰ ਅਤੇ ਬੱਚੇ ਵਿਆਹ ਤੋਂ ਬਿਨਾਂ ਵੀ ਹੋ ਸਕਦੇ ਹਨ। ਬਿਨਾਂ ਵਿਆਹ ਤੋਂ ਬੱਚੇ ਹੋਣ ਵਿਚ ਕੋਈ ਵੀ ਪਰੇਸ਼ਾਨੀ ਨਹੀਂ ਹੈ। ਵਿਆਹ ਇਕ ਖ਼ੂਬਸੁਰਤ ਚੀਜ਼ ਹੈ ਪਰ ਵਿਆਹ ਕਰਨਾ ਜਾਂ ਨਾ ਕਰਨਾ ਇਹ ਸਾਰਿਆਂ ਦੀ ਨਿੱਜੀ ਪਸੰਦ ਹੈ।“

About Jatin Kamboj