FEATURED NEWS News

ਨੋਬਲ ਪੁਰਸਕਾਰ ਲੈਣ ਲਈ ਦੇਸੀ ਅੰਦਾਜ਼ ਵਿਚ ਪਹੁੰਚੇ ਅਭਿਜੀਤ ਬੈਨਰਜੀ

ਕੋਲਕਾਤਾ : ਨੋਬਲ ਪੁਰਸਕਾਰ ਪ੍ਰਾਪਤ ਕਰਨ ਲਈ ਸਵਿਡਨ ਦੇ ਸਟਾਕਹੋਮ ਕਾਨਸਰਟ ਹਾਲ ਪਹੁੰਚੇ ਭਾਰਤੀ ਮੂਲ ਦੇ ਅਰਥ ਸ਼ਾਸਤਰੀ ਅਭਿਜੀਤ ਬੈਨਰਜੀ ਭਾਰਤੀ ਪਹਿਰਾਵੇ ਵਿਚ ਨਜ਼ਰ ਆਏ। ਉਹਨਾਂ ਨੇ ਬੰਦਗਲਾ ਕੁੜਤਾ ਅਤੇ ਧੋਤੀ ਪਾ ਕੇ ਨੋਬਲ ਪੁਰਸਕਾਰ ਹਾਸਲ ਕੀਤਾ। ਜਦਕਿ ਈਸਟਰ ਡੂਫਲੋ ਜਿਨ੍ਹਾਂ ਨੂੰ ਸੰਯੁਕਤ ਤੌਰ ‘ਤੇ ਅਭਿਜੀਤ ਬੈਨਰਜੀ ਨਾਲ ਅਰਥ-ਸ਼ਾਸਤਰ ਦਾ ਪੁਰਸਕਾਰ ਮਿਲਿਆ ਉਹ ਨੀਲੇ ਰੰਗ ਦੀ ਸਾੜੀ ਵਿਚ ਨਜ਼ਰ ਆਈ।ਬੈਨਰਜੀ ਦੇ ਸਾਥੀ ਮਾਈਕਲ ਫਾਰਮਲ ਸੂਟ ਵਿਚ ਨਜ਼ਰ ਆਏ। ਦੱਸ ਦਈਏ ਕਿ ਭਾਰਤੀ ਮੂਲ ਦੇ ਅਭਿਜੀਤ ਬੈਨਰਜੀ ਨੂੰ ਸਾਲ 2019 ਲਈ ਅਰਥ ਸ਼ਾਸਤਰ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। ਉਹਨਾਂ ਨੂੰ ਇਹ ਪੁਰਸਕਾਰ ਫਰਾਂਸ ਦੀ ਐਸਥਰ ਡੁਫਲੋ (ਅਭਿਜੀਤ ਬੈਨਰਜੀ ਦੀ ਪਤਨੀ)ਅਤੇ ਅਮਰੀਕਾ ਦੇ ਮਾਈਕਲ ਨਾਲ ਸੰਯੁਕਤ ਤੌਰ ‘ਤੇ ਦਿੱਤਾ ਗਿਆ ਹੈ।ਇਹ ਪੁਰਸਕਾਰ ਗਲੋਬਲ ਪੱਧਰ ‘ਤੇ ਗਰੀਬੀ ਦੇ ਖਾਤਮੇ ਲਈ ਕੀਤੇ ਗਏ ਕਾਰਜਾਂ ਲਈ ਮਿਲਿਆ ਹੈ। ਫਿਲਹਾਲ ਅਭਿਜੀਤ ਬੈਨਰਜੀ ਅਤੇ ਉਹਨਾਂ ਦੀ ਪਤਨੀ ਡੂਫਲੋ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨੋਲੋਜੀ ਵਿਚ ਅਰਥ ਸ਼ਾਸਤਰ ਦੇ ਪ੍ਰੋਫੈਸਰ ਹਨ। ਦੱਸ ਦਈਏ ਕਿ ਸਵਿਡਨ ਦੇ ਵਿਗਿਆਨਕ ਅਲਫ੍ਰੇਡ ਨੋਬਲ ਦੀ ਯਾਦ ਵਿਚ ਨੋਬਲ ਫਾਂਊਡੇਸ਼ਨ ਵੱਲੋਂ ਹਰ ਸਾਲ ਦਿੱਤਾ ਜਾਣ ਵਾਲਾ ਪੁਰਸਕਾਰ ਦੁਨੀਆ ਦਾ ਸਭ ਤੋਂ ਵੱਡਾ ਸਨਮਾਨ ਹੈ।