Home » News » AUSTRALIAN NEWS » ਪਤਨੀ ਨੂੰ ਸਾੜ ਕੇ ਮਾਰਨ ਵਾਲੇ ਪਤੀ ਨੂੰ ਹੋਈ 27 ਸਾਲ ਦੀ ਜੇਲ
saa

ਪਤਨੀ ਨੂੰ ਸਾੜ ਕੇ ਮਾਰਨ ਵਾਲੇ ਪਤੀ ਨੂੰ ਹੋਈ 27 ਸਾਲ ਦੀ ਜੇਲ

ਸਿਡਨੀ – ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਚ ਦੋ ਬੱਚਿਆਂ ਦੇ ਪਿਤਾ ਨੇ ਆਪਣੇ 9 ਸਾਲਾ ਬੇਟੇ ਦੇ ਸਾਹਮਣੇ ਘਰ ਨੂੰ ਅੱਗ ਲਗਾ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ। ਇਸ ਅਪਰਾਧ ਵਿਚ ਉਸ ਨੂੰ ਘੱਟੋ-ਘੱਟ 27 ਸਾਲ ਕੈਦ ਦੀ ਸਜ਼ਾ ਸੁਣਾਈ ਗਈ। 45 ਸਾਲਾ ਦੋਸ਼ੀ ਵਿਅਕਤੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ। ਉਸ ਨੇ ਸਾਲ 2016 ਵਿਚ ਇਸ ਅਪਰਾਧ ਨੂੰ ਅੰਜਾਮ ਦਿੱਤਾ ਸੀ। ਪੁਲਸ ਨੇ ਆਪਣੀ ਜਾਂਚ ਵਿਚ ਉਕਤ ਵਿਅਕਤੀ ਨੂੰ ਦੋਸ਼ੀ ਪਾਇਆ ਸੀ। ਕਰਵਾਰ ਨੂੰ ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਦੇ ਜੱਜ ਡੈਵਿਡ ਡੇਵਿਸ ਨੇ ਦੋਸ਼ੀ ਵਿਅਕਤੀ ਨੂੰ 27 ਸਾਲ ਗੈਰ ਪੈਰੋਲ ਮਿਆਦ ਦੇ ਨਾਲ 36 ਸਾਲ ਦੀ ਸਜ਼ਾ ਸੁਣਾਈ। ਜਾਣਕਾਰੀ ਮੁਤਾਬਕ ਪੁਲਸ ਨੇ ਔਰਤ ਦੀ ਲਾਸ਼ ਉਸ ਦੇ ਬੈੱਡਰੂਮ ਦੇ ਮਲਬੇ ਵਿਚ ਬੈੱਡ ਅਤੇ ਖਿੜਕੀ ਦੇ ਵਿਚਕਾਰ ਲਟਕਦੀ ਹੋਈ ਪਾਈ ਸੀ। ਦੋਸ਼ੀ ਸ਼ਖਸ ਹੁਣ ਅਕਤਬੂਰ 2043 ਵਿਚ ਪੈਰੋਲ ਲੈਣ ਦੇ ਯੋਗ ਹੋਵੇਗਾ।

About Jatin Kamboj