Home » FEATURED NEWS » ਪਤਨੀ ਨੇ ਜ਼ਿੱਦ ਕਰ ਕੇ ਖ਼ਰੀਦੀ ਲਾਟਰੀ ਟਿਕਟ, ਬਣੇ ਕਰੋੜਪਤੀ
aa

ਪਤਨੀ ਨੇ ਜ਼ਿੱਦ ਕਰ ਕੇ ਖ਼ਰੀਦੀ ਲਾਟਰੀ ਟਿਕਟ, ਬਣੇ ਕਰੋੜਪਤੀ

ਚੰਡੀਗੜ੍ਹ : ਕੀ ਤੁਸੀਂ ਕਦੇ ਸੋਚਿਆ ਕਿ ਕੋਈ ਬਾਜ਼ਾਰ ‘ਚੋਂ ਮਕਾਨ ਉਸਾਰੀ ਦਾ ਸਾਮਾਨ ਖਰੀਦਣ ਗਿਆ ਕਿਸਮਤ ਖਰੀਦ ਲਿਆਵੇ। ਹਾਂ, ਕਈ ਵਾਰ ਅਜਿਹਾ ਹੁੰਦਾ ਹੈ। ਖਰੜ ਵਾਸੀ ਜਾਰਜ ਮਸੀਹ ਅਤੇ ਉਸ ਦੀ ਪਤਨੀ ਸੁਮਨ ਪ੍ਰਿਆ ਦੀ ਜ਼ਿੰਦਗੀ ਵਿਚ ਬਿਲਕੁਲ ਅਜਿਹਾ ਹੀ ਹੋਇਆ, ਜੋ ਕਿ ਦੋਵੇਂ ਪੀਜੀਆਈ ਚੰਡੀਗੜ੍ਹ ਵਿਚ ਸੀਨੀਅਰ ਨਰਸਿੰਗ ਅਫਸਰ ਵਜੋਂ ਸੇਵਾ ਨਿਭਾਅ ਰਹੇ ਹਨ। ਜਾਰਜ ਮਸੀਹ ਨੇ ਦਸਿਆ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਵਿਚ ਪੈਂਦੇ ਆਪਣੇ ਜੱਦੀ ਪਿੰਡ ਦਰਗਾਬਾਦ ਵਿਖੇ ਮਕਾਨ ਬਣਾ ਰਹੇ ਹਨ ਅਤੇ ਉਹ ਕੁਝ ਨਿਰਮਾਣ ਸਮਗਰੀ ਖਰੀਦਣ ਲਈ ਕੋਟਲੀ ਸੂਰਤ ਮੱਲੀ ਗਏ ਸਨ। ਉਥੇ ਇਕ ਹਾਕਰ ਆਇਆ, ਜੋ ਪੰਜਾਬ ਰਾਜ ਸਾਵਣ ਬੰਪਰ -2019 ਦੀਆਂ ਟਿਕਟਾਂ ਵੇਚ ਰਿਹਾ ਸੀ। ਆਪਣੀ ਪਤਨੀ ਦੀ ਜ਼ਿੱਦ ਅਤੇ ਹਾਕਰ ਦੇ ਵਾਰ ਵਾਰ ਬੇਨਤੀ ਕਰਨ ‘ਤੇ ਉਸ ਨੇ ਦੋ ਟਿਕਟਾਂ ਖਰੀਦ ਲਈਆਂ। ਉਸ ਨੇ ਇਹ ਟਿਕਟਾਂ ਆਪਣੀ ਪਤਨੀ ਨੂੰ ਦੇ ਦਿੱਤੀਆਂ। ਅਖੀਰ ਕਿਸਮਤ ਚਮਕੀ ਅਤੇ ਸੁਮਨ ਪ੍ਰਿਆ ਨੂੰ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲ ਆਇਆ। ਜਾਰਜ ਮਸੀਹ ਨੇ ਦਸਿਆ ਕਿ ਆਮ ਤੌਰ ‘ਤੇ ਉਹ ਆਪਣੇ ਚੰਡੀਗੜ੍ਹ ਰਹਿੰਦੇ ਦੋਸਤਾਂ ਅਤੇ ਪੀਜੀਆਈ ਵਿਚ ਆਪਣੇ ਸੀਨੀਅਰ ਅਧਿਕਾਰੀਆਂ ਲਈ ਲਾਟਰੀ ਦੀਆਂ ਟਿਕਟਾਂ ਖਰੀਦਦਾ ਹੁੰਦਾ ਸੀ ਕਿਉਂਕਿ ਉਥੇ ਲਾਟਰੀ ‘ਤੇ ਪਾਬੰਦੀ ਹੈ। ਪਰ ਉਸ ਨੇ ਆਪਣੇ ਲਈ ਕਦੇ ਵੀ ਲਾਟਰੀ ਦੀ ਟਿਕਟ ਨਹੀਂ ਖਰੀਦੀ ਸੀ।

About Jatin Kamboj