Home » FEATURED NEWS » ਸੂਲਰ ‘ਚ 6ਵੇਂ ਵਾਲੀਬਾਲ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ
ਵਾਲੀਬਾਲ ਟੂਰਨਾਮੈਂਟ ਦੇ ਉਦਘਾਟਨ ਮੌਕੇ ਪਰਮਜੀਤ ਪੰਮੀ ਚੌਹਾਨ, ਕੁਲਵਿੰਦਰ ਸਿੰਘ ਟੋਨੀ, ਨਿਸ਼ਾਨ ਸਿੰਘ, ਹਰਜੀਤ ਕੰਬੋਜ, ਮੋਹਨ ਸਿੰਘ ਤੇ ਹੋਰ।
ਵਾਲੀਬਾਲ ਟੂਰਨਾਮੈਂਟ ਦੇ ਉਦਘਾਟਨ ਮੌਕੇ ਪਰਮਜੀਤ ਪੰਮੀ ਚੌਹਾਨ, ਕੁਲਵਿੰਦਰ ਸਿੰਘ ਟੋਨੀ, ਨਿਸ਼ਾਨ ਸਿੰਘ, ਹਰਜੀਤ ਕੰਬੋਜ, ਮੋਹਨ ਸਿੰਘ ਤੇ ਹੋਰ।

ਸੂਲਰ ‘ਚ 6ਵੇਂ ਵਾਲੀਬਾਲ ਟੂਰਨਾਮੈਂਟ ਦੀ ਸ਼ਾਨਦਾਰ ਸ਼ੁਰੂਆਤ

ਪਟਿਆਲਾ, 9 ਨਵੰਬਰ, (ਕੰਬੋਜ)- ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਸੂਲਰ ਵਲੋਂ ਕਰਵਾਇਆ ਜਾ ਰਿਹਾ 6ਵਾਂ ਤਿੰਨ ਦਿਨਾਂ ਓਪਨ ਵਾਲੀਬਾਲ ਟੂਰਨਾਮੈਂਟ ਅੱਜ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਇਸ ਟੂਰਨਾਮੈਂਟ ਦਾ ਰਸਮੀ ਉਦਘਾਟਨ ਵਿਸ਼ੇਸ਼ ਤੌਰ ‘ਤੇ ਪੁੱਜੇ ਕਾਂਗਰਸੀ ਆਗੂ ਰਾਜ ਕੁਮਾਰ ਡਕਾਲਾ, ਮੇਜਰ ਸਿੰਘ, ਸੂਬੇਦਾਰ ਮੁਖਤਿਆਰ ਸਿੰਘ, ਪਰਮਜੀਤ ਪੰਮੀ ਚੌਹਾਨ ਵਲੋਂ  ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਸ਼ਾਨ ਸਿੰਘ ਬੈਦਵਾਨ ਨੇ ਦੱਸਿਆ ਕਿ ਇਹ ਟੂਰਨਾਮੈਂਟ ਤਿੰਨ ਦਿਨ ਚਲੇਗਾ। ਇਸ ਦੌਰਾਨ ਅੰਡਰ-14 ਉਮਰ ਵਰਗ ਦੇ ਸਮੈਸਿੰਗ ਅਤੇ ਸ਼ੂਟਿੰਗ ਮੁਕਾਬਲੇ ਕਰਵਾਏ ਜਾਣਗੇ। ਵਾਲੀਬਾਲ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ 11 ਨਵੰਬਰ ਐਤਵਾਰ ਨੂੰ ਹੋਣਗੇ। ਸਮੈਸਿੰਗ ਵਿਚ ਪਹਿਲੇ ਨੰਬਰ ‘ਤੇ ਆਉਣ ਵਾਲੀ ਟੀਮ ਨੂੰ 6100 ਰੁਪਏ, ਦੂਜੇ ਸਥਾਨ ‘ਤੇ ਆਉਣ ਵਾਲੀ ਟੀਮ ਨੂੰ 3100 ਰੁਪਏ ਤੇ ਤੀਜੇ ਸਥਾਨ ‘ਤੇ ਰਹਿਣ ਵਾਲੀ ਟੀਮ ਨੂੰ ਗਿਆਰਾਂ ਸੌ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸ਼ੂਟਿੰਗ ਮੁਕਾਬਲਿਆਂ ‘ਚ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਆਉਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 5100 ਰੁਪਏ, 3100 ਰੁ. ਤੇ 1100 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਟੂਰਨਾਮੈਂਟ ਦੌਰਾਨ ਬਿਨਾਂ ਛੋਟੇ ਬੱਚਿਆਂ ਦੀਆਂ ਹੋਰ ਦੌੜਾਂ ਆਦਿ ਵੀ ਕਰਵਾਈਆਂ ਜਾਣਗੀਆਂ।
ਇਸ ਮੌਕੇ ਪਰਮਜੀਤ ਪੰਮੀ ਚੌਹਾਨ, ਕੁਲਵਿੰਦਰ ਸਿੰਘ ਟੋਨੀ ਸਾਬਕਾ ਸਰਪੰਚ,  ਨਿਸ਼ਾਨ ਸਿੰਘ ਬੈਦਵਾਨ ਪ੍ਰਧਾਨ ਸਮਾਜ ਵੈਲਫੇਅਰ, ਹਰਜੀਤ ਕੰਬੋਜ ਸੈਕਟਰੀ ਸਮਾਜ ਵੈਲਫੇਅਰ, ਮੋਹਨ ਸਿੰਘ, ਲਵਲੀ ਕੰਬੋਜ, ਜੱਸੀ ਭਾਟੀਆ, ਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਦਵਿੰਦਰ ਸਿੰਘ, ਮਨਿੰਦਰ ਜੋਸਨ, ਕੋਚ ਗੁਰਦੇਵ ਸਿੰਘ, ਕੋਚ ਤਰਨਜੀਤ ਸਿੰਘ ਘੁੰਮਣ, ਸੰਦੀਪ ਗੌਰਵ, ਕਾਕਾ, ਸਾਹਿਲ ਅਤੇ ਹੈਪੀ ਆਦਿ ਹਾਜ਼ਰ ਸਨ।

About Jatin Kamboj