Home » FEATURED NEWS » ਪੀਐੱਮਸੀ ਘੁਟਾਲਾ: ਦੋ ਦਿਨ ’ਚ ਦੋ ਖਾਤਾਧਾਰਕਾਂ ਦੀ ਮੌਤ
de

ਪੀਐੱਮਸੀ ਘੁਟਾਲਾ: ਦੋ ਦਿਨ ’ਚ ਦੋ ਖਾਤਾਧਾਰਕਾਂ ਦੀ ਮੌਤ

ਮੁੰਬਈ : ਪੰਜਾਬ ਮਹਾਰਾਸ਼ਟਰ ਕਾਰਪੋਰੇਸ਼ਨ ਬੈਂਕ ਦੇ ਇਕ ਖਾਤਾਧਾਰਕ ਫਤੋਮਲ ਪੰਜਾਬੀ(59) ਦੀ ਅੱਜ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਉਹ ਮੁਲੰਦ ਇਲਾਕੇ ਦਾ ਵਾਸੀ ਸੀ ਤੇ ਇਕ ਰਿਪੋਰਟ ਮੁਤਾਬਕ ਇਸ ਇਲਾਕੇ ਵਿੱਚ ਰਹਿੰਦੇ 95 ਫੀਸਦ ਲੋਕਾਂ ਦੇ ਪੀਐੱਸਸੀ ਬੈਂਕ ਵਿੱਚ ਖਾਤੇ ਸਨ। ਇਸ ਤੋਂ ਪਹਿਲਾਂ ਸੰਜੈ ਗੁਲਾਟੀ ਨਾਂ ਦੇ ਇਕ ਹੋਰ ਪੀਐੱਮਸੀ ਖਾਤਾਧਾਰਕ ਦੀ ਸੋਮਵਾਰ ਨੂੰ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਗੁਲਾਟੀ ਜੈੱਟ ਏਅਰਵੇਜ਼ ’ਚ ਇੰਜਨੀਅਰ ਵਜੋਂ ਕੰਮ ਕਰਦਾ ਸੀ ਤੇ ਉਹਦੇ ਪੀਐੱਮਸੀ ਵਿੱਚ 90 ਲੱਖ ਰੁਪਏ ਫਸੇ ਹੋਏ ਸਨ। ਜੈੱਟ ਏਅਰਵੇਜ਼ ਦੇ ਇਸ ਸਾਲ ਅਪਰੈਲ ਵਿੱਚ ਬੰਦ ਹੋਣ ਕਾਰਨ ਉਹਦੀ ਨੌਕਰੀ ਚਲੀ ਗਈ ਸੀ। ਉਸ ਦੇ ਪਰਿਵਾਰਕ ਸੂਤਰਾਂ ਅਨੁਸਾਰ ਗੁਲਾਟੀ ਅਤੇ ਉਸ ਦੇ 80 ਸਾਲ ਦੇ ਪਿਤਾ ਨੇ ਸੋਮਵਾਰ ਨੂੰ ਮੁੰਬਈ ਵਿੱਚ ਬੈਂਕ ਵਿਰੁੱਧ ਕੀਤੇ ਮੁਜ਼ਾਹਰੇ ਵਿੱਚ ਵੀ ਸ਼ਮੂਲੀਅਤ ਕੀਤੀ ਸੀ। ਜਦੋਂ ਬਾਅਦ ਦੁਪਹਿਰ ਉਹ ਖਾਣਾ ਖਾ ਰਿਹਾ ਸੀ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਜੋ ਜਾਨਲੇਵਾ ਸਾਬਿਤ ਹੋਇਆ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਸੀ ਕਿ ਉਸ ਨੂੰ ਉਹਦੀ ਰਾਸ਼ੀ ਵਾਪਿਸ ਨਹੀਂ ਮਿਲੇਗੀ। ਇਸ ਪਰਿਵਾਰ ਦਾ ਇੱਕ ਵਿਸ਼ੇਸ਼ ਬੱਚਾ ਹੈ, ਜਿਸ ਨੂੰ ਪੜ੍ਹਾਉਣ ਲਈ ਵਿਸ਼ੇਸ਼ ਟਿਉੂਸ਼ਨਾਂ ਦੀ ਲੋੜ ਹੈ ਅਤੇ ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਹੈ।

About Jatin Kamboj