ENTERTAINMENT Punjabi Movies

‘ਪ੍ਰਾਹੁਣਾ’ ਦੀ ਪ੍ਰਮੋਸ਼ਨ ਦੌਰਾਨ ਕੁਲਵਿੰਦਰ ਬਿੱਲਾ ਨਾਲ ਮੈਂਡੀ ਤੱਖੜ ਨੇ ਬੰਨ੍ਹਿਆ ਰੰਗ

ਜਲੰਧਰ – 28 ਸਤੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਫਿਲਮ ‘ਪ੍ਰਾਹੁਣਾ’ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ‘ਚ ਛਾਈ ਹੋਈ ਹੈ। ਫਿਲਮ ਦੀ ਪੂਰੀ ਸਟਾਰ ਕਾਸਟ ਫਿਲਮ ਦੀ ਪ੍ਰਮੋਸ਼ਨ ‘ਚ ਕੋਈ ਘਾਟ ਨਹੀਂ ਰਹਿਣ ਦੇਣਾ ਚਾਹੁੰਦੀ। ਹਾਲ ਹੀ ‘ਚ ਕੁਲਵਿੰਦਰ ਬਿੱਲਾ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ‘ਚ ਮੈਂਡੀ ਤੱਖੜ ਫਿਲਮ ਦੀ ਪ੍ਰਮੋਸ਼ਨ ਕਰਦੀ ਨਜ਼ਰ ਆ ਰਹੀ ਹੈ। ਦਰਅਸਲ ‘ਚ ਮੈਂਡੀ ਤੱਖੜ ਸ਼ੀਸੇ ਸਾਹਮਣੇ ਬੈਠੀ ਤਿਆਰ ਹੋ ਰਹੀ ਹੈ ਤੇ ਕੁਲਵਿੰਦਰ ਬਿੱਲਾ ਨੂੰ ਆਖ ਰਹੀ ਹੈ ਕਿ ਮੈਂ ਤੁਹਾਡੇ ਨਾਲ ਫਿਲਮ ਦੇਖਣ ਜਾਣੀ, ਜਿਹੜੀ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ ਕੁਲਵਿੰਦਰ ਬਿੱਲਾ ਤੇ ਮੈਂਡੀ ਤੱਖੜ ਦੀ ਦਿਲਕਸ਼ ਕੈਮਿਸਟਰੀ ਫੈਨਜ਼ ਨੂੰ ਕਾਫੀ ਪਸੰਦ ਆਵੇਗੀ। ਉਮੀਦ ਹੈ ਕਿ ਫਿਲਮ ‘ਚ ਕੁਲਵਿੰਦਰ ਬਿੱਲਾ ਤੇ ਵਾਮਿਕਾ ਗੱਬੀ ਦੀ ਕੈਮਿਸਟਰੀ ਦਰਸ਼ਕਾਂ ਦੀ ਪਸੰਦ ‘ਤੇ ਜ਼ਰੂਰ ਖਰੀ ਉਤਰੇਗੀ। ਦੱਸ ਦੇਈਏ ਕਿ ‘ਪ੍ਰਾਹੁਣਾ’ ਫਿਲਮ ਦੇ ਹੁਣ ਤੱਕ 2 ਗੀਤ ‘ਟਿੱਚ ਬਟਨ’ ਤੇ ‘ਸੱਤ ਬੰਦੇ’ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਦੋਵਾਂ ਗੀਤਾਂ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ‘ਪ੍ਰਾਹੁਣਾ’ ਫਿਲਮ ਇਕ ਪਰਿਵਾਰਕ ਫਿਲਮ ਹੈ। ਇਹ ਕਹਿਣਾ ਹੈ ਕਿ ‘ਪ੍ਰਾਹੁਣਾ’ ਫਿਲਮ ਦੇ ਡਾਇਰੈਕਟਰ ਮੋਹਿਤ ਬਨਵੈਤ ਦਾ। ਇਸ ਫਿਲਮ ਨੂੰ ਮੋਹਿਤ ਬਨਵੈਤ ਤੇ ਅੰਮ੍ਰਿਤਰਾਜ ਚੱਢਾ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦੇ ਡਾਇਲਾਗਸ ਸੁਖਰਾਜ ਸਿੰਘ, ਅਮਨ ਸਿੱਧੂ ਤੇ ਟਾਟਾ ਬੈਨੀਪਾਲ ਨੇ ਲਿਖੇ ਹਨ।
ਦੱਸਣਯੋਗ ਹੈ ਕਿ ਫਿਲਮ ‘ਚ ਕੁਲਵਿੰਦਰ ਬਿੱਲਾ ਨਾਲ ਵਾਮਿਕਾ ਗੱਬੀ ਮੁੱਖ ਭੂਮਿਕਾ ‘ਚ ਹੈ। ਇਨ੍ਹਾਂ ਤੋਂ ਇਲਾਵਾ ਪੰਜਾਬੀ ਫਿਲਮ ਇੰਡਸਟਰੀ ਦੇ ਕਈ ਮਸ਼ਹੂਰ ਕਲਾਕਾਰ ਸੁਪੋਰਟਿੰਗ ਕਿਰਦਾਰ ‘ਚ ਨਜ਼ਰ ਆਉਣਗੇ। ਇਨ੍ਹਾਂ ਸਿਤਾਰਿਆਂ ‘ਚ ਨਿਰਮਲ ਰਿਸ਼ੀ, ਕਰਮਜੀਤ ਅਨਮੋਲ, ਹਾਰਬੀ ਸੰਘਾ, ਸਰਦਾਰ ਸੋਹੀ, ਹੋਬੀ ਧਾਲੀਵਾਲ, ਅਨੀਤਾ ਮੀਤ, ਮਲਕੀਤ ਰੌਣੀ, ਰੁਪਿੰਦਰ ਰੂਪੀ, ਗੁਰਪ੍ਰੀਤ ਕੌਰ ਭੰਗੂ, ਪ੍ਰਕਾਸ਼ ਗਾਧੂ, ਰਾਜ ਧਾਲੀਵਾਲ, ਅਕਸ਼ਿਤਾ, ਨਵਦੀਪ ਕਲੇਰ ਆਦਿ ਦੇ ਨਾਂ ਸ਼ਾਮਲ ਹਨ।